Coronavirus: ਭਾਰਤ ਵਿੱਚ ਕਿੱਥੇ-ਕਿੱਥੇ ਪਹੁੰਚਿਆ ਤੇ ਕੀ ਹਨ ਤਿਆਰੀਆਂ

0
617

ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਦੁਨੀਆਂ ਦੇ ਲਗਭਗ ਹਰ ਦੇਸ਼ ਵਿੱਚ ਪਹੁੰਚ ਚੁੱਕਿਆ ਹੈ, ਭਾਰਤ ਵਿੱਚ ਵੀ।

ਭਾਰਤ ਵਿੱਚ ਇਸ ਵਾਇਰਸ ਦਾ ਕੇਸ ਪਹਿਲੀ ਵਾਰ ਕੇਰਲ ਵਿੱਚ ਸਾਹਮਣੇ ਆਇਆ ਸੀ।

ਪੀਆਈਬੀ ਦੀ ਵੈਬਸਾਈਟ ‘ਤੇ ਮੈਜੂਦ ਜਾਣਕਾਰੀ ਮੁਤਾਬਕ, ਸ਼ੁਰੂਆਤ ਵਿੱਚ ਕੇਰਲ ਵਿੱਚ ਤਿੰਨ ਲੋਕਾਂ ਦੇ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਪਤ ਲੱਗਿਆ ਸੀ। ਉਨ੍ਹਾਂ ਦੇ ਟੈਸਟਾਂ ਦੇ ਨਤੀਜੇ ਪਾਜ਼ਟਿਵ ਆਏ ਸਨ। ਇਨ੍ਹਾਂ ਤਿੰਨਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ।

ਇਸ ਤੋਂ ਬਾਅਦ ਤਿੰਨ ਹੋਰ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਦਕਿ ਛੇ ਜਣੇ ਨਿਗਰਾਨੀ ਹੇਠ ਰੱਖੇ ਗਏ ਹਨ। ਇਨ੍ਹਾਂ ਦੀਆਂ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਨੂੰ ਆਈਸੋਲੇਸ਼ਨ-ਸੈਂਟਰ ਵਿੱਚ ਰੱਖਿਆ ਗਿਆ ਹੈ।

ਇਨ੍ਹਾਂ ਵਿੱਚੋਂ ਇੱਕ ਕੇਸ ਦਿੱਲੀ ਦਾ ਹੈ। ਜਦਕਿ ਇੱਕ ਮਾਮਲਾ ਤੇਲੰਗਾਨਾ ਸੂਬੇ ਵਿੱਚ ਪਾਇਆ ਗਿਆ ਹੈ। ਤੀਜਾ ਕੇਸ ਜੈਪੁਰ ਵਿੱਚ ਇੱਕ ਇਤਲਾਵੀ ਨਾਗਰਿਕ ਦਾ ਹੈ।

ਦਿੱਲੀ ਦਾ ਵਿੱਅਕਤੀ ਇਟਲੀ ਤੋਂ ਪਰਤਿਆਂ ਹੈ। ਇਸ ਦੇ ਸੰਪਰਕ ਵਿੱਚ ਆਉਣ ਵਾਲੇ ਆਗਰੇ ਦੇ 6 ਲੋਕਾਂ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਤੇਲੰਗਾਨਾ ਵਾਲ ਬੰਦਾ ਦੁਬਈ ਤੋਂ ਪਰਤਿਆ ਸੀ।

ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨੋਇਡਾ ਵਿੱਚ ਦੋ ਨਿੱਜੀ ਸਕੂਲਾਂ ਨੂੰ ਅਗਲੇ ਕੁਝ ਦਿਨਾਂ ਲਈ ਬੰਦ ਕਰਦਿੱਤਾ ਗਿਆ ਹੈ। ਸਕੂਲ ਪ੍ਰਸ਼ਾਸਨ ਮੁਤਾਬਕ ਅਹਿਤਿਆਤ ਵਜੋਂ ਇਹ ਕਦਮ ਲਿਆ ਗਿਆ ਹੈ।

ਦਿੱਲੀ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਦੁਨੀਆਂ ਭਰ ਵਿੱਚ 3,000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਤੋਂ ਪ੍ਰਭਾਵਿਤ ਹਨ। ਇਸੇ ਕਾਰਨ ਭਰਤ ਵਿੱਚ ਵੀ ਇਸ ਬਾਰੇ ਡਰ ਫੈਲਿਆ ਹੋਇਆ ਹੈ।