ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੁ ਵਿਖੇ ਹੋਇਆ ਸਲਾਨਾ ਇਨਾਮ ਵੰਡ ਸਮਾਗਮ।

0
1013

ਜੰਡਿਆਲਾ ਗੁਰੁ 24 ਦਸੰਬਰ (ਕੁਲਜੀਤ ਸਿੰਘ) ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੁ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਸਮਾਗਮ ਹਰ ਸਾਲ ਦੀ ਤਰਾਂ ਬਹੁਤ ਹੀ ਧੁਮ-ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਡੀ.ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜ਼ਿਲਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਵਲੋਂ ਅਤੇ ਈ.ਟੀ.a ਹਰਭਜਨ ਸਿੰਘ ਵਲੋਂ ਸ਼ਮਾਂ ਰੌਸ਼ਨ ਕਰਕੇ ਪ੍ਰੌਗਰਾਮ ਦਾ ਅਗਾਜ਼ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਗਾਇਨ ਕਰਕੇ ਕੀਤੀ ਗਈ। ਇਸ ਤੋਂ ਉਪਰੰਤ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨਾਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਬੱਚਿਆਂ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਗੀਤ, ਸਕਿਟਾਂ, ਫੋਕ ਡਾਂਸ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੇ ਇਨਾਮ ਵੀ ਮੁੱਖ ਮਹਿਮਾਨਾਂ ਅਤੇ ਸਕੂਲ ਦੇ ਪ੍ਰਬੰਧਕਾਂ ਵਲੋਂ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਡੀ.ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਸੰਬੋਧਨ ਦੌਰਾਨ ਕਿਹਾ ਕੇ ਸਾਨੂੰ ਆਪਣੇ ਬੱਚਿਆਂ ਨਾਲ ਦੋਸਤਾਨਾਂ ਸਬੰਧ ਬਨੌਣੇ ਚਾਹੀਦੇ ਹਨ। ਇਸੇ ਮੌਕੇ ਜ਼ਿਲਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਨੇ ਕਿਹਾ ਕੇ ਬੱਚਿਆਂ ਦੇ ਅਨੂਸ਼ਾਸਨੀ ਤਰੀਕੇ ਨਾਲ ਪੇਸ਼ ਕੀਤੇ ਪ੍ਰੋਗਰਾਮਾਂ ਤੋਂ ਮੈਂ ਬਹੁੱਤ ਪ੍ਰਭਾਵਤ ਹੋਇਆਂ ਹਾਂ ਅਤੇ ਇਸ ਤੋਂ ਇਹ ਪਤਾ ਲੱਗਦਾ ਹੈ ਕੀ ਸੇਂਟ ਸੋਲਜਰ ਸਕੂਲ ਦੇ ਪ੍ਰਬੰਧਕਾਂ ਅਤੇ ਸਟਾਫ ਵਲੋਂ ਬਹੁੱਤ ਹੀ ਮਿਹਨਤ ਕਰਵਾਈ ਜਾਂਦੀ ਹੈ।
ਇਸ ਤੋਂ ਉਪਰੰਤ ਸਕੂਲ ਦੀ ਮੈਨੇਜਿੰਗ ਕਮੇਟੀ ਵਲੋਂ ਪਹੁੰਚੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਭੁਪਿੰਦਰ ਸਿੰਘ ਕੌਂਸਲਰ,ਹਰਚਰਨ ਸਿੰਘ ਬਰਾੜ ਕੌਂਸਲਰ, ਸੁਭਾਸ਼ ਚੌਧਰੀ, ਮਾਸਟਰ ਧਰਮਿੰਦਰ ਸਿੰਘ, ਮਾਸਟਰ ਸਵਰਾਜ ਸਿੰਘ ਜੋਤੀਸਰ, ਬਲਦੇਵ ਸਿੰਘ ਗਾਂਧੀ, ਚਾਚਾ ਦਰਸ਼ਨ ਸਿੰਘ, ਮੇਜਰ ਪਿਛੌਰਾ ਸਿੰਘ ਹੁੰਦਲ, ਕਵਲਜੀਤ ਸਿੰਘ ਧਾਰੜ, ਜਸਪਾਲ ਮਸੀਹ, ਹਰਵਿੰਦਰ ਸਿੰਘ ਲਾਡੀ, ਡਾ ਨਿਰਮਲ ਸਿੰਘ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਪਿੰਸੀਪਲ ਅਮਨਦੀਪ ਕੌਰ ਚਵਿੰਡਾਦੇਵੀ, ਪਿੰਸੀਪਲ ਹਰਜਿੰਦਰ ਪਾਲ ਕੌਰ, ਲੈਕਚਰਾਰ ਅਮਰਜੀਤ ਕੌਰ, ਇੰਦਰਜੀਤ ਸਿੰਘ, ਰਣਜੀਤ ਸਿੰਘ ਰਾਣਾ ਅਤੇ ਡੀ.ਐਸ.ਪੀ ਭਗਵੰਤ ਸਿੰਘ ਹਾਜ਼ਰ ਹੋਏ। ਉਪਰੰਤ ਮੰਗਲ ਸਿੰਘ ਕਿਸ਼ਨਪੁਰੀ ਡਾਇਰੈਕਟਰ ਸੇਂਟ ਸੋਲਜਰ ਸਕੂਲ ਵਲੋਂ ਪਹੁੰਚੇ ਪਤਵੰਤਿਆਂ ਅਤੇ ਵਿਦਿਆਥੀਆਂ ਦੇ ਮਾਂ-ਬਾਪ ਦਾ ਧੰਨਵਾਦ ਕੀਤਾ।