ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਕੀਤਾ ਨਿਯੁਕਤ ਤੇ ਰਾਜਪੁਰਾ ਵਿੱਚ ਚੰਹੂ ਤਰਫੋ ਖੁਸ਼ੀਆ ਦਾ ਮਾਹੌਲ

0
1030

ਰਾਜਪੁਰਾ (ਧਰਮਵੀਰ ਨਾਗਪਾਲ) ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਮਾਲਵੇ ਤੇ ਸਮੂਹ ਪੰਜਾਬ ਦੇ ਦਿਲਾ ਦੀ ਧੜਕਨ ਸ਼ੇਰੇ ਬੱਬਰ ਸ਼ੇਰੇ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਮੈਡਮ ਸੋਨੀਆਂ ਗਾਂਧੀ ਅਤੇ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਉਹਨਾਂ ਤੋਂ ਪਹਿਲਾ ਪ੍ਰਧਾਨ ਰਹੇ ਸ੍ਰ. ਪ੍ਰਤਾਪ ਸਿੰਘ ਬਾਜਵਾ ਨੇ ਇਸ ਅਹੂਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹਨਾਂ ਵਲੋਂ ਇਹ ਐਲਾਨ ਸੁਣਦੇ ਹੀ ਸਥਾਨਕ ਐਮ ਐਲ ਏ ਸ਼੍ਰ. ਹਰਦਿਆਲ ਸਿੰਘ ਕੰਬੋਜ ਅਤੇ ਨਰਿੰਦਰ ਸ਼ਾਸਤਰੀ ਅਤੇ ਸ੍ਰ. ਬਲਦੇਵ ਸਿੰਘ ਗਦੋਮਾਜਰਾ ਦੀ ਅਗਵਾਈ ਵਿੱਚ ਟਾਹਲੀ ਵਾਲੇ ਚੌਕ ਵਿਖੇ ਆਤਿਸ਼ਬਾਜੀ ਕੀਤੀ ਗਈ ਅਤੇ ਲੱਡੂ ਵੰਡੇ ਗਏ।ਢੋਲ ਦੀ ਥਾਪ ਦੇ ਨਾਲ ਨਾਲ ਖੁਸ਼ੀਆਂ ਵਿੱਚ ਵਰਕਰ ਝੂਮ ਉੱਠੇ ਤੇ ਭੰਗੜੇ ਪਾਉਣ ਲਗੇ।ਇਸ ਖੁਸ਼ੀਆਂ ਭਰੇ ਮਾਹੌਲ ਵਿੱਚ ਬਲਾਕ ਕਾਂਗਰਸ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ, ਦਿਹਾਤੀ ਪ੍ਰਧਾਨ ਸ੍ਰ. ਬਲਦੇਵ ਸਿੰਘ ਗਦੋਮਾਜਰਾ, ਜਿਲਾ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਮੁਰਲੀ ਅਰੋੜਾ, ਅਸ਼ੋਕ ਅਰੋੜਾ ਅਤੇ ਭੁਪਿੰਦਰ ਸੈਣੀ, ਨਿਰਭੈ ਸਿੰਘ ਮਿਲਟੀ, ਪਵਨ ਕੁਮਾਰ ਪਿੰਕਾ, ਸੰਜੀਵ ਬਾਂਸਲ ਐਮ ਸੀ, ਹਰਪ੍ਰੀਤ ਸਿੰਘ ਚੌਜੀ ਸਾਬਕਾ ਐਮ ਸੀ, ਅਨਿਲ ਕੁਮਾਰ ਟੱਨੀ, ਯੁਗੇਸ਼ ਗੋਲਡੀ, ਅਭਿਨਵ ਉਗਰਾਏ ਐਡਵੋਕੇਟ, ਸੁੱਚਾ ਸਿੰਘ ਐਡਵੋਕੇਟ, ਸੁਖਦੇਵ ਪਾਸਵਾ, ਚਰਨਕਮਲ ਧੀਮਾਨ ਸਾਬਕਾ ਪ੍ਰਧਾਨ ਕਾਂਗਰਸ ਸੇਵਾ ਦਲ, ਚਰਨਜੀਤ ਕਪੂਰ, ਸੁਰੇਸ਼ ਵਧਾਵਨ, ਪ੍ਰਮੋਦ ਬੱਬਰ ਅਤੇ ਵੇਦ ਲੂਥਰਾ ਤੇ ਹੋਰ ਕਾਂਗਰਸੀ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ।ਈਵੇ ਜਾਪ ਰਿਹਾ ਸੀ ਜੀਵੇ ਖੁਸ਼ੀਆ ਦਾ ਹੋਵੇ ਮਾਹੌਲ ਨੱਚਣਾ ਜਰੂਰ ਚਾਹੀਦਾ ਤੇ ਸਾਰੇ ਨੱਚ ਕੇ ਭੰਗੜੇ ਪਾ ਕੇ ਖੁਸ਼ੀਆ ਦਾ ਇਜਹਾਰ ਕਰ ਰਹੇ ਸਨ ਤੇ ਖਬਰ ਲਿਖਦੇ ਸਮੇਂ ਯੁਥ ਕਾਂਗਰਸ ਦੇ ਪੁਰਾਣੇ ਪ੍ਰਧਾਨ ਅਤੇ ਜਿਲਾ ਦੇ ਜਨਰਲ ਸਕੱਤਰ ਸ਼੍ਰੀ ਬੰਸੀ ਧਵਨ ਜੋ ਕਿ ਕਿਸੇ ਜਰੂਰੀ ਕੰਮ ਕਾਰਨ ਪ੍ਰਮਾਣੂ ਸ਼ਹਿਰ ਗਏ ਹੋਏ ਸਨ ਨੇ ਵੀ ਅਕਾਸ਼ਵਾਣੀ ਰਾਹੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਬਾਗਡੋਰ ਸਾਂਭਣ ਲਈ ਮੈਡਮ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਦਾ ਅਤਿ ਧੰਨਵਾਦ ਕੀਤਾ ਹੈ।