ਆਰਿਆ ਸਮਾਜ ਮੰਦਰ ਵਿੱਚ ਵੇਦ ਸਪਤਾਹ ਸ਼ੁਰੂ

0
1276

 

ਰਾਜਪੁਰਾ (ਧਰਮਵੀਰ ਨਾਗਪਾਲ) ਸ਼੍ਰੀ ਆਰਿਆ ਸਮਾਜ ਮੰਦਰ ਸਭਾ ਰਾਜਪੁਰਾ ਟਾਊਨ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਰੱਖੜੀ ਅਤੇ ਜਨਮ ਅਸ਼ਟਮੀ ਦੇ ਸਬੰਧ ਵਿੱਚ ਵੇਦ ਸਪਤਾਹ ਦਾ ਅਯੋਜਨ ਅੱਜ ਮਿਤੀ 31 ਅਗਸਤ ਤੋਂ ਦਿਨ ਸੋਮਵਾਰ ਤੋਂ 6 ਸਤੰਬਰ ਦਿਨ ਐਤਵਾਰ ਤੱਕ ਕੀਤਾ ਜਾ ਰਿਹਾ ਹੈ ਜਿਸ ਵਿੱਚ ਯੱਗ ਦੇ ਬਰਮਾ ਅਤੇ ਆਰਿਆ ਜਗਤ ਦੇ ਪ੍ਰਸਿਧੀ ਪ੍ਰਾਪਤ ਪੂਜਯਵਾਦ ਅਚਾਰੀਆ ਸੰਜਯ ਯਾਜਿਕ ਜੀ ਮੇਰਠ ਤੋਂ ਅਤੇ ਭਜਨ ਉਪਦੇਸ਼ਕ ਸੰਗੀਤ ਰਤਨ ਅਕਿੰਤ ਉਪਾਧਿਆਏ ਗੁੜਗਾਵ ਵਾਲੇ ਆਪਣੀ ਸੁਰੀਲੀ ਆਵਾਜ ਨਾਲ ਸੰਗਤਾ ਨੂੰ ਨਿਹਾਲ ਕਰਨਗੇ। ਇਸ ਵਿਸ਼ਾਲ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਅਜਯ ਸ਼ਹਿਗਲ ਜੀ ਟੰਕਾਰਾ ਵਾਲੇ ਹੋਣਗੇ। ਪੂਰਾ ਸਪਤਾਹ ਚੱਲਣ ਵਾਲੇ ਇਸ ਸਮਾਰੋਹ ਵਿੱਚ ਰੋਜਾਨਾ ਸਵੇਰੇ ਸਾਢੇ ਛੇ ਵਜੇ ਤੋਂ 8.30 ਵਜੇ ਤੱਕ ਅਤੇ ਸ਼ਾਮੀ 4 ਵਜੇ ਤੋਂ 7 ਵਜੇ ਤੱਕ ਹਵਨ ਯਗ ਅਤੇ ਪ੍ਰਵਚਨ ਹੋਣਗੇ ਅਤੇ ਦਿਨ ਐਤਵਾਰ ਨੂੰ ਸਮਾਰੋਹ ਦੀ ਸਮਾਪਤੀ ਤੋਂ ਬਾਅਦ ਰਿਸ਼ੀ ਲੰਗਰ ਵੀ ਵਰਤਾਇਆ ਜਾਵੇਗਾ।