ਸੀ ਪੀ ਯੂ ਜੇ ਦੇ ਸੁਦੇਸ਼ ਤਨੇਜਾ ਪ੍ਰਧਾਨ ਘੋਸ਼ਿਤ

0
375

ਰਾਜਪੁਰਾ 16 ਜੁਲਾਈ (ਧਰਮਵੀਰ ਨਾਗਪਾਲ) ਅੱਜ ਸੁਦੇਸ਼ ਤਨੇਜਾ ਸੀਨੀਅਰ ਪੱਤਰਕਾਰ ਨੂੰ ਉਸ ਸਮੇਂ ਪ੍ਰਧਾਨ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਯੁੂਨਿਟ ਰਾਜਪੁਰਾ ਦਾ ਚੁਣ ਲਿਆ ਗਿਆ ਜਿਸ ਸਮੇਂ ਉਹ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਦੇ ਨੈਸ਼ਨਲ ਪ੍ਰਧਾਨ ਸ਼੍ਰੀ ਵਿਨੋਦ ਕੋਹਲੀ ਜੀ ਨਾਲ ਇੱਕ ਜਰੂਰੀ ਮੀਟਿੰਗ ਲਈ ਗਏ ਹੋਏ ਸਨ ਤਾਂ ਕੋਹਲੀ ਸਾਹਿਬ ਨੇ ਰਾਜਪੁਰਾ ਯੂਨਿਟ ਦੇ ਚੇਅਰਮੈਨ ਸ੍ਰੀ ਬੰਸੀ ਧਵਨ ਦੀ ਸਲਾਹ ਨਾਲ ਸ਼੍ਰੀ ਤਨੇਜਾ ਜੀ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਉਹ ਰਾਜਪੁਰਾ ਵਿੱਚ ਚੰਗੀ ਸਮਾਜ ਸੇਵਾ ਕਰਕੇ ਯੂਨੀਅਨ ਦਾ ਨਾਮ ਰੋਸ਼ਨ ਕਰਨਗੇ ਅਤੇ ਸਮਾਜ ਸੇਵਾ ਦੇ ਕਈ ਤਰਾਂ ਦੇ ਪ੍ਰੋਜੈਕਟ ਲਾ ਕੇ ਸੇਵਾ ਦੇ ਕੰਮਾ ਨੂੰ ਵੱਧ ਚੱੜਕੇ ਕਰਨਗੇ।ਰਾਜਪੁਰਾ ਦੇ ਸਮੂਹ ਮੀਡੀਆ ਵਲੋਂ ਸ਼੍ਰੀ ਸੁਦੇਸ਼ ਤਨੇਜਾ ਜੀ ਨੂੰ ਮੋਬਾਈਲ ਰਾਹੀ ਵਧਾਈ ਦੇ ਸੰਦੇਸ਼ ਮਿਲ ਰਹੇ ਹਨ ਤੇ ਯੂਨੀਅਨ ਦਾ ਪੀ ਆਰ ੳ, ਡੀਵੀ ਨਿਊਜ ਪੰਜਾਬ ਦੇ ਸਮੂਹ ਪਾਠਕਾ ਵਲੋਂ ਅਤੇ ਵਿਦੇਸ਼ੀ ਮੀਡੀਏ ਦਾ ਪੱਤਰਕਾਰ ਹੋਣ ਦੇ ਨਾਤੇ ਸ਼੍ਰੀ ਸੁਦੇਸ਼ ਤਨੇਜਾ ਜੀ ਨੂੰ ਉਹਨਾਂ ਦੇ ਪ੍ਰਧਾਨ ਬਣਨ ਦੀ ਖੂਸ਼ੀ ਵਿੱਚ ਉਹਨਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਜਾਂਦੀਆਂ ਹਨ।