ਸਿੰਗਲ ਟਰੈਕ ‘ ਯਾਰ ‘ ਨਾਲ ਪੰਜਾਬ ਵਿੱਚ ਚਮਕਦੇ ਤਾਰੇ ਵਜੋਂ ਚਮਕਦਾ ਗਾਇਕ ਵਿਕਰਮ ਚਾਹਲ 

0
935

ਸਿੰਗਲ ਟਰੈਕ ‘ ਯਾਰ ‘ ਨਾਲ ਪੰਜਾਬ ਵਿੱਚ ਚਮਕਦੇ ਤਾਰੇ ਵਜੋਂ ਚਮਕਦਾ ਗਾਇਕ ਵਿਕਰਮ ਚਾਹਲ

ਬਟਾਲਾ , 13 ਅਗਸਤ ( ਯੂਵੀ ਸਿੰਘ ਮਾਲਟੂ ) – ਬੇਸ਼ੱਕ ਪੰਜਾਬ ਦੀ ਸਾਫ ਸੁਥਰੀ ਗਾਇਕੀ ਵਿਚ ਕੁਝ ਬੇਸ਼ਰਮ ਤੇ ਫੋਕੀਆਂ ਬੜਕਾਂ ਮਾਰ ਕੇ ਪੰਜਾਬ ਦੇ ਸਭਿਆਚਾਰ ਉਤੇ ਸੁਰੀਲੇ ਦਹਿਸ਼ਤਗਰਦਾਂ ਵਲੋਂ ਅੱਜ ਦੇ ਅਖੌਤੀ ਮਾਡਰਨ ਕਲਚਰ ਦੇ ਨਾਂ ਹੇਠ ਸਰੋਤਿਆਂ ਨੂੰ ਅਸ਼ਲੀਲ ਸਮੱਗਰੀ ਪਰੋਸੀ ਜਾ ਰਹੀ ਹੈ ਜਿਸ ਕਾਰਨ ਨੌਜਵਾਨ ਵਰਗ ਦੇ ਨਾਲ ਨਾਲ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਮਾਨਸਿਕਤਾ ਨੂੰ ਕਿਵੇਂ ਅਜਿਹੇ ਗਾਇਕਾਂ ਨੇ ਅਸ਼ਲੀਲਤਾ ਅਤੇ ਅਪਰਾਧਿਕ ਸੋਚ ਦੀ ਭੱਠੀ ਵਿੱਚ ਧੱਕਿਆ ਹੈ ਜਿਸ ਖਮਿਆਜਾ ਪੰਜਾਬ ਦੇ ਸਾਫ਼ ਸੁਥਰੇ ਸਭਿਆਚਾਰ ਨੂੰ ਭੁਗਤਣਾ ਪੈ ਰਿਹਾ ਹੈ , ਉਥੇ ਨਾਲ ਹੀ ਕੁੱਝ ਅਜਿਹੇ ਇਨਸਾਨ ਵੀ ਹਨ ਜਿਨ੍ਹਾਂ ਪੰਜਾਬੀ ਸੱਭਿਆਚਾਰ ਦੀ ਇਸ ਗੰਦਗੀ ਨੂੰ ਸਾਫ ਕਰਨ ਦਾ ਬੀੜਾ ਵੀ ਚੁੱਕਿਆ ਹੈ ! ਅਜਿਹਾ ਹੀ ਇਕ ਇਨਸਾਨ ਹੈ ਜਿਸ ਨੂੰ ਪੰਜਾਬੀ ਗਾਇਕੀ ਦਾ ‘ਸਿਕੰਦਰ ਮਹਾਨ ‘ ਕਹਿਣਾ ਵੀ ਉਸਦੀ ਸ਼ਖਸ਼ੀਅਤ ਦੇ ਸਨਮਾਨ ਲਈ ਘਟ ਹੈ ਅਤੇ ਇਸ ਸੱਚੀ ਸੁੱਚੀ ਸ਼ਖਸੀਅਤ ਦਾ ਨਾਮ ਹੈ ਵਿਕਰਮ ਚਾਹਲ ! ਜੀ ਹਾਂ ਗਾਇਕ ਵਿਕਰਮ ਚਾਹਲ ਇਕ ਅਜਿਹਾ ਇਨਸਾਨ ਹੈ ਜੋ ਵਿਸ਼ਵ ਵਿੱਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਆਪਣੀ ਗਾਇਕੀ ਦੇ ਸੁਰੀਲੇ ਬੋਲਾਂ ਜਰੀਏ ਪੰਜਾਬ ਦੇ ਉਚੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜ ਰਿਹਾ ਤੇ ਵਿਕਰਮ ਚਾਹਲ ਦਾ ਕਹਿਣਾ ਹੈ ਕਿ ਇਕ ਗਾਇਕ ਹੀ ਅਜਿਹਾ ਕਿਰਦਾਰ ਹੈ ਜਿਸ ਦੀ ਗਾਇਕੀ ਦਾ ਹਰੇਕ ਬੋਲ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ , ਬਜੁਰਗਾਂ , ਔਰਤਾਂ ਅਤੇ ਸਮਾਜ ਵਿੱਚ ਵਿਚਰ ਰਹੇ ਹਰੇਕ ਵਰਗ ਦੇ ਲੋਕਾਂ ਦੀ ਮਾਨਸਿਕਤਾ ਉਤੇ ਅਸਰ ਕਰਦਾ ਹੈ ਕਿਉਂਕਿ ਗਾਇਕ ਵੀ ਸਮਾਜ ਨੂੰ ਆਪਣੇ ਬੋਲਾਂ ਰਾਹੀਂ ਸੇਧ ਦੇਣ ਦੀ ਕਾਬਲੀਅਤ ਰੱਖਦੇ ਹਨ! ਪਿਛਲੇ ਦਿਨੀਂ ਵਿਕਰਮ ਚਾਹਲ ਦੀ ਇਕ ਸਿੰਗਲ ਟਰੈਕ

‘ ਯਾਰ ‘ ਜੋ ਕਿ ਟਿੰਗ ਲਿੰਗ ਮਿਊਜ਼ਿਕ ਐਂਡ ਐਨ. ਆਰ. ਬੀ ਪ੍ਰੋਡਕਸ਼ਨ ਕੰਪਨੀ ਵਲੋਂ ਪ੍ਰਮੋਟ ਕੀਤਾ ਗਈ ਜਿਸ ਨੂੰ ਲੈ ਕੇ ਗਾਇਕ ਵਿਕਰਮ ਚਾਹਲ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇਕ ਤਾਰੇ ਵਾਂਗ ਚਮਕਦਾ ਪਿਆ ਅਤੇ ਇਸ ਦੇ ਨਾਲ ਨਾਲ ਪੰਜਾਬੀ ਗਾਇਕ ਵਿਕਰਮ ਚਾਹਲ ਦੇ ਪਹਿਲਾਂ ਵੀ ਸਿੰਗਲ ਮਾਰਕਿਟ ਵਿੱਚ ਆ ਚੁੱਕੇ ਜਿਨ੍ਹਾਂ ਵਿੱਚ ਐਲਬਮ   ‘ ਪ੍ਰਦੇਸੀਆ ‘ , ਸਿੰਗਲ ਟਰੈਕ ‘ ਅੰਬਰਸਰੀਆ ਭਾਊ ‘ ਜਿਨ੍ਹਾਂ ਨੂੰ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਹੈ ਉਥੇ ਨਾਲ ਹੀ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਅਸ਼ਲੀਲਤਾ ਦੇ ਗੰਦੇ ਸਮੁੰਦਰ ਵਿੱਚ ਡੁੱਬ ਰਹੇ ਪੰਜਾਬੀ ਸੱਭਿਆਚਾਰ ਦੇ ਜਹਾਜ਼ ਨੂੰ ਜਿਵੇਂ ਇਕ ਸੱਚਾ ਸੁੱਚਾ ਮਲਾਹ ਮਿਲ ਗਿਆ ਹੋਵੇ ਨਾਲ ਸਾਫ ਸੁਥਰੀ ਗਾਇਕੀ ਪਸੰਦ ਸਰੋਤਿਆਂ ਦੇ ਦਿਲਾਂ ਵਿੱਚ ਗਾਇਕ ਵਿਕਰਮ ਚਾਹਲ ਪ੍ਰਤੀ ਊਮੀਦ ਦੀ ਕਿਰਨ ਵੀ ਚਮਕੀ ਹੈ ਕਿ ਸ਼ਾਇਦ ਹੁਣ ਪੰਜਾਬੀ ਗਾਇਕੀ ਦਾ ਸਾਫ ਸੁਥਰਾ ਜਹਾਜ਼ ਆਪਣੇ ਸਹੀ ਰਸਤੇ ਉਤੇ ਆ ਜਾਵੇ ਅਤੇ ਫਿਰ ਤੋਂ ਸੁਰ ਅਤੇ ਬੋਲਾਂ ਦੇ ਸੰਗਮ ਦੇ ਨਾਲ ਨਾਲ ਉਚੇ ਪੰਜਾਬੀ ਸਭਿਆਚਾਰ ਨੂੰ ਵਿਸ਼ਵ ਪੱਧਰੀ ਬੁਲੰਦੀਆਂ ਹਾਸਲ ਹੋ ਸਕਣ ।IMG-20150812-WA0027-1 IMG-20150812-WA0027-1