ਸ਼੍ਰੀ ਕ੍ਰਿਸ਼ਨਾ ਡ੍ਰਾਮਾਟਿਕ ਕਲੱਬ ਵਲੋਂ ਰਾਜਪੁਰਾ ਦੇ ਐਮ ਐਲ ਏ ਸ੍ਰ. ਹਰਦਿਆਲ ਸਿੰਘ ਕੰਬੋਜ ਨੇ ਰਾਵਣ ਨੂੰ ਅਗਨੀ ਭੇਂਟ ਕੀਤੀ

0
849

 

ਰਾਜਪੁਰਾ (ਧਰਮਵੀਰ ਨਾਗਪਾਲ) ਸ੍ਰੀ ਕ੍ਰਿਸ਼ਨਾ ਡ੍ਰਾਮਾਟਿਕ ਕਲੱਬ ਰਜਿ. ਰਾਜਪੁਰਾ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਖੁਲੇ ਦੁਸ਼ਹਿਰੇ ਦੇ ਪ੍ਰੋਗਰਾਮ ਦਾ ਅਯੋਜਨ ਸਥਾਨਕ ਝੰਡਾ ਗਰਾਉਂਡ ਵਿਖੇ ਕੀਤਾ ਗਿਆ ਜਿਥੇ ਪਹਿਲਾ ਤੋਂ ਸ੍ਰੀ ਦੁਰਗਾ ਪੂਜਾ ਸੇਵਾ ਸਮਿਤੀ ਵਲੋਂ ਦੁਰਗਾ ਪੂਜਾ ਕੀਤੀ ਜਾ ਰਹੀ ਸੀ ਅਤੇ ਇਸ ਸਮੇਂ ਸ੍ਰ. ਹਰਦਿਆਲ ਸਿੰਘ ਕੰਬੋਜ ਐਮ ਐਲ ਏ ਰਾਜਪੁਰਾ ਨੇ ਆਪਣੇ ਵਿਚਾਰਾ ਵਿੱਚ ਸਮੂਹ ਲੋਕਾ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਦੁਸ਼ਹਿਰੇ ਵਾਲੇ ਦਿਨ ਰਾਵਣ ਜੋ ਹੰਕਾਰੀ ਸੀ ਅਤੇ ਕਹਿੰਦਾ ਸੀ ਮੈਨੂੰ ਕੋਈ ਵੀ ਨਹੀਂ ਮਾਰ ਸਕਦਾ ਤੇ ਬੁਰਾਈ ਤੇ ਅਛਾਈ ਦੀ ਜਿੱਤ ਦੇ ਨਾਲ ਸ਼੍ਰੀ ਰਾਮ ਚੰਦਰ ਜੀ ਨੇ ਉਸਨੂੰ ਮਾਰ ਕੇ ਜਿੱਤ ਪ੍ਰਾਪਤ ਕੀਤੀ ਸੀ ਤੇ ਉਸੇ ਦਿਨ ਤੋਂ ਦੁਸ਼ਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸ੍ਰ. ਕੰਬੋਜ ਨੇ ਸ਼੍ਰੀ ਕਰਿਸ਼ਨਾ ਡ੍ਰਾਮਾਟਿਕ ਕਲਬ ਦੇ ਸਮੂਹ ਮੈਂਬਰਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਚੰਗਾ ਕੰਮ ਕਰ ਰਹੇ ਹਨ ਪਰ ਕੁਝ ਤਾਕਤਾ ਸ਼ਹਿਰ ਨੂੰ ਤੋੜਨ ਦੀ ਕੋਸ਼ਿਸ ਕਰ ਰਹੀਆਂ ਹਨ ਅਤੇ ਇਹਨਾਂ ਤਾਕਤਾ ਦਾ ਅਸੀ ਮੂੰਹ ਮੋੜ ਜਵਾਬ ਦੇਣਾ ਹੇੈ ਤੇ ਅਸੀ ਵੀ ਘਰ ਘਰ ਵਿੱਚ ਸੁਨੇਹਾ ਦੇਣ ਵਿੱਚ ਲਗੇ ਹੋਏ ਹਾਂ ਕਿ ਜਿਹੜੀਆਂ ਬੁਰਾਈ ਪੈਦਾ ਕਰਨ ਵਾਲੀਆਂ ਤਾਕਤਾ ਹਨ ਅਸੀ ਉਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਹੈ ਤੇ ਪਹਿਲਾ ਹੀ ਪੰਜਾਬ ਬਹੁਤ ਜਿਆਦਾ ਪਛੜ ਚੁਕਿਆ ਹੈ ਤੇ ਇਸ ਧਰਤੀ ਤੇ ਨਸ਼ਿਆ ਦੇ ਦਰਿਆ ਵਗ ਰਹੇ ਹਨ ਤੇ ਕੁਝ ਲੋਕ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਵਿੱਚ ਪਾ ਕੇ ਉਹਨਾਂ ਦੀ ਜਵਾਨੀ ਬਰਬਾਦ ਕਰਨ ਵਿੱਚ ਤੁਲੇ ਹੋਏ ਹਨ ਅਸੀ ਇਹਨਾਂ ਤਾਕਤਾ ਤੋਂ ਵੀ ਸੁਚੇਤ ਰਹਿਣਾ ਹੈ ਤੇ ਉਹਨਾਂ ਕਿਹਾ ਕਿ ਮੈਂ ਅਤੇ ਮੇਰੀ ਪੂਰੀ ਟੀਮ ਚਾਹੇ ਮੇਰੀ ਜਾਨ ਵੀ ਕਿਉਂ ਨਾ ਦੇਣੀ ਪਵੀ ਅਸੀ ਉਹਨਾਂ ਤਾਕਤਾ ਤੇ ਬੁਰਾਈਆਂ ਨੂੰ ਦੂਰ ਭਜਾਉਣਾ ਹੈ ਤੇ ਨੇਕੀ ਤੇ ਬਦੀ ਦੀ ਜਿਤ ਲਿਆਉਣੀ ਹੈ।ਇਸ ਸਮੇਂ ਉਹਨਾਂ ਨਾਲ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ ਅਤੇ ਦਿਹਾਤੀ ਦੇ ਪ੍ਰਧਾਨ ਸ੍ਰ. ਬਲਦੇਵ ਸਿੰਘ ਸੈਣੀ, ਜਿਲਾ ਕਾਂਗਰਸ ਦੇ ਜਨਰਲ ਸਕਤਰ ਸ੍ਰੀ ਸੁਰੇਸ਼ ਕੁਮਾਰ ਵਧਾਵਨ ਅਤੇ ਮੁਰਲੀ ਅਰੋੜਾ, ਸੁਰਿੰਦਰ ਮੁੱਖੀ, ਚਰਨਜੀਤ ਕਪੂਰ (ਚੰਨੀ) ਸੰਜੀਵ ਬਾਂਸਲ ਐਮ ਸੀ ਨਗਰ ਕੌਂਸਲ ਰਾਜਪੁਰਾ, ਪਵਨ ਪਿੰਕਾ, ਭੁਪਿੰਦਰ ਸੈਣੀ ਦੇ ਇਲਾਵਾ ਸ਼੍ਰੀ ਦੁਰਗਾ ਮੰਦਰ ਸਭਾ ਰਾਜਪੁਰਾ ਟਾਊਨ ਦੇ ਪ੍ਰਧਾਨ ਸ੍ਰੀ ਸੰਜੀਵ ਕਮਲ ਅਤੇ ਉਪ ਪ੍ਰਧਾਨ ਸ੍ਰੀ ਕੰਵਲ ਨਾਗਪਾਲ ਨੇ ਮੇਘਨਾਥ ਅਤੇ ਸ਼੍ਰੀ ਦੁਰਗਾ ਪੂਜਾ ਸਭਾ ਦੇ ਪ੍ਰਧਾਨ ਸ਼੍ਰੀ ਅਤੇ ਦੁਰਗਾ ਪੂਜਾ ਸੇਵਾ ਸਮਿਤੀ ਦਲ ਦੇ ਪ੍ਰਧਾਨ ਸ਼੍ਰੀ ਸਤੀਸ਼ ਮਾਂਝੀ ਨੇ ਕੁੰਭਕਰਣ ਦੇ ਪੁਤਲੇ ਨੂੰ ਅੱਗ ਲਾਈ । ਇਸ ਸਮੇਂ ਸ਼੍ਰੀ ਕਰਿਸ਼ਨਾ ਡ੍ਰਾਮਾਟਿਕ ਕਲੱਬ ਦੇ ਸਮੂਹ ਅਹੂਦੇਦਾਰਾ ਅਤੇ ਮੈਂਬਰਾਂ ਦੇ ਇਲਾਵਾ ਸ਼ੁਸੀਲ ਅਰੋੜਾ ਠੇਕੇਦਾਰ, ਮਹੇਸ਼ ਪਹੂਜਾ ਵਾਈਸ ਚੇਅਰਮੈਨ ਵਪਾਰ ਮੰਡਲ ਰਾਜਪੁਰਾ, ਹਰਦੀਪ ਸਿੰਘ ਅਤੇ ਅਮਿਤ ਕੁਮਾਰ ਕ੍ਰਿਸ਼ਨਾ ਬੂਟੀਕ ਅਤੇ ਹੋਰ ਪਤਵੰਤੇ ਸਜੱਣ ਹਾਜਰ ਸਨ।