ਮਾਤਾ ਸ਼ਕੁੰਤਲਾ ਦੇਵੀ ਦੀ ਯਾਦ ਵਿੱਚ 26 ਪਰਿਵਾਰਾਂ ਨੂੰ ਰਾਸ਼ਨ ਅਤੇ ਕੰਬਲ ਵੰਡੇ

0
289

ਕੋਟਕਪੂਰਾ, 5 ਦਸੰਬਰ ( ਮਖਣ ਸਿੰਘ )- ਸਮਾਜ ਸੇਵੀ ਸੁਭਾਸ਼ ਸ਼ਰਮਾ ਦੇ ਮਾਤਾ ਸ਼ਕੁੰਤਲਾ ਦੇਵੀ ਸ਼ਰਮਾ (90) ਬੀਤੇ ਦਿਨੀ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਉਹਨਾਂ ਦੀ ਯਾਦ ਵਿੱਚ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਨਿਵਾਸ ਸਥਾਨ ਤੇ 26 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਕੰਬਲ ਵੰਡੇ ਗਏ। ਇਸ ਸਮੇਂ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ, ਡਾ. ਸੁਰਿੰਦਰ ਕੁਮਾਰ ਦਿਵੇਦੀ ਅਤੇ ਨਰਿੰਦਰ ਬੈੜ ਨੇ ਕਿਹਾ ਕਿ ਪਰਿਵਾਰ ਨੇ ਆਪਣੀ ਮਾਤਾ ਦੀ ਯਾਦ ਵਿੱਚ ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਸਰਦੀਆਂ ਦੇ ਬਚਾਅ ਲਈ ਕੰਬਲ ਵੰਡ ਕੇ ਨਵੀਂ ਪਿਰਤ ਪਾਈ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਫਜੂਲ ਖਰਚੀ ਕਰਨ ਦੀ ਬਜਾਏ, ਗਰੀਬਾਂ ਦੀ ਸਹਾਇਤਾ ਕਰਕੇ ਮਨਾਏ ਜਾਣੇ ਚਾਹੀਦੇ ਹਨ। ਪਰਿਵਾਰ ਵੱਲੋਂ ਮਾਤਾ ਦੀ ਯਾਦ ਵਿੱਚ ਮੁਹੱਲਾ ਵਿਕਾਸ ਕਮੇਟੀ ਆਨੰਦ ਨਗਰ ਨੂੰ ਵਿਕਾਸ ਕੰਮਾਂ ਲਈ 5100