ਬਿਜਲੀ ਸਪਲਾਈ ਲਈ ਪਾਵਰਕਾਮ ਵਲੋਂ ਪੁਖਤਾ ਪ੍ਰਬੰਧ (ਬਿਜਲੀ ਸਪਲਾਈ ਵਿਚ ਵਿਘਨ ਸਬੰਧੀ ਸ਼ਿਕਾਇਤਾਂ ਨਿਪਟਾਉਣ ਲਈ ਸ਼ਿਕਾਇਤ ਦਰਜ ਕਰਵਾ ਸਕਣਗੇ ਖੱਪਤਕਾਰ)

0
726

 

ਚੰਡੀਗੜ•8 ਜੂਨ (ਧਰਮਵੀਰ ਨਾਗਪਾਲ) – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵਲੋਂ ਗਰਮੀਆਂ ਦੌਰਾਨ ਆਮ ਖੱਪਤਕਾਰਾਂ ਨੂੰ ਬਿਜਲੀ ਸਪਲਾਈ ਦੇਣ ਦੇ ਪੁਖਤਾ ਪ੍ਰਬੰਧ ਕਰ Ñਲਏ ਗਏ ਹਨ ਅਤੇ 10 ਜੂਨ ਤੋਂ ਸ਼ੁਰੂ ਹੋ ਰਹੇ ਝੋਨੇ ਦੀ ਲਵਾਈ ਦੌਰਾਨ ਕਿਸਾਨ੍ਯਾਂ ਨੂੰ ਟਿਊਬਵੈਲਾਂ ਲਈ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਅੱਜ ਇੱਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਪੰਜਾਬ ਵਿਚ ਸਾਉਣੀ ਦੇ ਮੌਸਮ ਦੌਰਾਨ 28 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਸ਼ੁਰੂ ਹੋ ਰਹੀ ਹੈ ਜਿਸ ਦੌਰਾਨ ਬਿਜਲੀ ਦੀ ਮੰਗ ਤੇਜੀ ਨਾਲ ਵਧਦੀ ਹੈ ਅਤੇ ਬਿਜਲੀ ਵੰਡ ਢਾਂਚੇ ’ਤੇ ਵੀ ਦਬਾਅ ਵਧਦਾ ਹੈ ਜਿਸ ਨਾਲ ਨਜਿੱਠਣ ਲਈ ਪਾਵਰਕਾਮ ਵਲੋਂ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਇਸ ਸਮੇਂ ਦੌਰਾਨ ਵਿਸ਼ੇਸ਼ ਤੌਰ ’ਤੇ ਖੇਤੀ ਖੇਤਰ ਨੂੰ ਬਿਜਲੀ ਸਪਲਾਈ ਲਈ ਕਈ ਰਾਜਾਂ/ਕੰਪਨੀਆਂ ਨਾਲ ਲਗਭਗ 4000 ਕਰੋੜ ਰੁਪੈ ਦੀ ਬਿਜਲੀ ਖਰੀਦ/ਵਟਾਂਦਰੇ ਬਾਰੇ ਸਮਝੌਤੇ ਕੀਤੇ ਗਏ ਹਨ। ਉਨ•ਾਂ ਨਾਲ ਹੀ ਕਿਹਾ ਕਿ ਬਿਜਲੀ ਸਪਲਾਈ ਵਿਚ ਵਿਘਨ ਪੈਣ ਦੀ ਸੂਰਤ ਵਿਚ ਉਸਨੂੰ ਤੁਰੰਤ ਬਹਾਲ ਕਰਨ ਲਈ ਸਾਰੇ ਸੂਬੇ ਨੂੰ ਜ਼ੋਨਾਂ ਵਿਚ ਵੰਡਕੇ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ, ਜੋ ਕਿ ਖੱਪਤਕਾਰਾਂ ਦੀਅ੍ਯਾਂ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣਗੇ। ਉਨ•ਾਂ ਦੱਸਿਆ ਕਿ ਲੋਕ ਲੋੜ ਪੈਣ ’ਤੇ ਕੇਂਦਰੀ ਜ਼ੋਨ ਲੁਧਿਆਣਾ 96461-22070, ਉ¤ਤਰੀ ਜ਼ੋਨ ਜਲੰਧਰ 96461-16679, ਸਰਹੱਦੀ ਜ਼ੋਨ ਅੰਮ੍ਰਿਤਸਰ 9888891692, ਪੱਛਮੀ ਜ਼ੋਨ ਬਠਿੰਡਾ 96461-18039 ਅਤੇ ਦੱਖਣੀ ਜ਼ੋਨ ਪਟਿਆਲਾ 96461-46400 ਮੋਬਾਇਨ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਬੁਲਾਰੇ ਅਨੁਸਾਰ ਖੇਤਰੀ ਕੰਟਰੋਲ ਰੂਮਾਂ ਤੋਂ ਇਲਾਵਾ ਬਿਜਲੀ ਸਪਲਾਈ ਸਬੰਧੀ ਕੋਈ ਵੀ ਸ਼ਿਕਾਇਤ 24 ਘੰਟੇ ਚੱਲ ਰਹੀ ਹੈਲਪਲਾਇਨ 1912 ’ਤੇ ਵੀ ਫੋਨ/ਐਸ.ਐਮ.ਐਸ. ਜ਼Ðਰੀਏ ਵੀ ਦਰਜ ਕਰਵਾਈ ਜਾ ਸਕਦੀ ਹੈ। ਸ਼ਿਕਾਇਤਕਰਤਾ ਨੂੰ ਉਸਦੇ ਮੋਬਾਇਲ ਨੰਬਰ ’ਤੇ ਮੈਸੇਜ (ਐਸ.ਐਮ.ਐਸ.) ਰਾਹੀਂ ਇਕ ਵਿਲੱਖਣ ਰਜਿਸਟ੍ਰੇਸ਼ਨ ਨੰਬਰ ਭੇਜਿਆ ਜਾਵੇਗਾ ਜਿਸ ਰਾਹੀਂ ਉਹ ਆਪਣੀ ਸ਼ਿਕਾਇਤ ’ਤੇ ਹੋ ਰਹੀ ਕਾਰਵਾਈ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕੇਗਾ। ਇਸ ਤੋਂ ਇਲਾਵਾ ਪਾਵਰਕਾਮ ਵਲੋਂ ਸ਼ਿਕਾਇਤ ’ਤੇ ਹੋਰ ਰਹੀ ਕਾਰਵਾਈ ਤੇ ਉਸਦੇ ਮੁਕੰਮਲ ਹੱਲ ਬਾਰੇ ਐਸ.ਐਮ.ਐਸ. ਰਾਹੀਂ ਸ਼ਿਕਾਇਤ ਕਰਤਾ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 0175-2225230 ਨੰਬਰ ’ਤੇ ਇੰਟਰੈਕਟਿਵ ਰਿਸਪਾਂਸ ਸਿਸਟਮ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ ਜਿਸ ’ਤੇ ਖਪਤਕਾਰ ਆਪਣੀਆਂ ਮੁਸ਼ਕਲਾਂ ਦਰਜ਼ ਕਰਵਾ ਸਕਦੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਪੀ.ਐਸ.ਪੀ.ਐਲ ਦੇ ਮੁੱਖ ਦਫਤਰ ਵਿਖੇ ਵੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਸੰਪਰਕ ਨੰਬਰ 96461-06835 ਅਤੇ 96461-06836 ਹਨ। ਇਸ ਤੋਂ ਇਲਾਵਾ ਇੱਕ ਵਿਸ਼ੇਸ਼ ਨਿਗਰਾਨੀ ਸੈਲ ਵੀ ਸਥਾਪਿਤ ਕੀਤਾ ਗਿਆ ਹੈ ਜਿਸ ’ਤੇ ਕਿਸੇ ਵੀ ਸ਼੍ਰੇਣੀ ਅਧੀਨ ਪੈਂਦੇ ਬਿਜਲੀ ਖਪਤਕਾਰ ਬਿਜਲੀ ਦੀ ਸਪਲਾਈ ਸਬੰਧੀ ਆਪਣੀਆਂ ਸ਼ਿਕਾਇਤਾਂ 96461-21458 ਅਤੇ 96461-21459 ’ਤੇ ਦਰਜ਼ ਕਰਵਾ ਸਕਦੇ ਹਨ। ਉਨ•ਾਂ ਕਿਹਾ ਕਿ ਖਪਤਕਾਰ ਆਪਣੀਆਂ ਸਮੱਸਿਆਵਾਂ ਹੱਲ ਹੋਣ ’ਚ ਹੋਣ ਵਾਲੀ ਕਿਸੇ ਵੀ ਪ੍ਰੇਸ਼ਾਨੀ ਦੇ ਹੱਲ ਲਈ ਜ਼ੋਨਲ ਹੈ¤ਡਕੁਆਟਰ ਵਿਖੇ ਸਥਾਪਤ ਕੀਤੇ ਗਏ ਵਿਸ਼ੇਸ਼ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ। ਬੁਲਾਰੇ ਨੇ ਇਹ ਵੀ ਦੱਸਿਆ ਕਿ ਖਰਾਬ ਹੋਏ ਟਰਾਂਸਫਾਰਮਰ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਬਦਲਿਆ ਜਾਵੇਗਾ ਅਤੇ ਬਿਜਲੀ ਦੀ ਸਪਲਾਈ ਸਬੰਧੀ ਸਮਾਂ ਸਾਰਣੀ ਹਰੇਕ ਕੰਟਰੋਲ ਰੂਮ ’ਤੇ ਮੁਹੱਈਆ ਹੋਵੇਗੀ ਤਾਂ ਕਿ ਖਪਤਕਾਰਾਂ ਅਤੇ ਕਿਸਾਨ ਇਸ ਸਬੰਧੀ ਆਸਾਨੀ ਨਾਲ ਜਾਣਕਾਰੀ ਹਾਸਿਲ ਕਰ ਸਕਣ। ਉਨ•ਾਂ ਦੱਸਿਆ ਕਿ ਪੀ.ਐਸ.ਪੀ.ਐਲ ਦੇ ਖਪਤਕਾਰਾਂ ਦਾ ਘੇਰਾ ਹੋਰ ਵਿਸ਼ਾਲ ਹੋ ਕੇ 80 ਲੱਖ ਹੋ ਗਿਆ ਹੈ ਅਤੇ ਪ੍ਰਤੀ ਵਿਅਕਤੀ ਬਿਜਲੀ ਖਪਤ ਵੀ ਦੇਸ਼ ’ਚ ਸੱਭ ਤੋਂ ਵੱਧ ਹੋ ਗਈ ਹੈ (ਦੇਸ਼ ਦੀ 884 ਕੇ.ਡਬਲੀਊ.ਐਚ ਦੇ ਮੁਕਾਬਲੇ 1799 ਕੇ.ਡਬਲਿਊ.ਐਚ)। ਉਨ•ਾਂ ਕਿਹਾ ਕਿ 4400 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੀ ਵੰਡ ਪ੍ਰਣਾਲੀ ਅਤੇ ਟਰਾਂਸਮਿਸ਼ਨ ’ਚ ਲਿਆਂਦੇ ਗਏ ਸੁਧਾਰ ਦੇ ਸਦਕਾ ਹੀ ਪੀ.ਐਸ.ਪੀ.ਐਲ ਸੇਵਾਵਾਂ ’ਚ ਸੁਧਾਰ ਲਿਆਉਣ ’ਚ ਕਾਮਯਾਬ ਹੋਈ ਹੈ। ਪੰਜਾਬ ਸਰਕਾਰ ਨੇ ਸਾਰੇ ਇੰਜੀਨੀਅਰਾਂ ਅਤੇ ਮੁਲਾਜ਼ਮਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਇਹ ਯਕੀਨੀ ਬਨਾਉਣ ਕਿ ਖਪਤਕਾਰਾਂ ਦੀਆਂ ਬਿਜਲੀ ਦੀ ਸਪਲਾਈ, ਖਰਾਬ ਟਰਾਂਸਫਾਰਮਰਾਂ ਨੂੰ ਬਦਲਣ ਆਦਿ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਉਨ•ਾਂ ਕਿਹਾ ਕਿ ਬਿਜਲੀ ਖਪਤਕਾਰਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣਾ ਸੱਭ ਤੋਂ ਜ਼ਰੂਰੀ ਹੈ ਅਤੇ ਖਪਤਕਾਰਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ’ਚ ਕੀਤੀ ਗਈ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ।