ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਹਰ ਵਰਗ ਦੀ ਤਰੱਕੀ ਲਈ ਯਤਨਸ਼ੀਲ ਹੀਰਾ ਸਿੰਘ ਗਾਬੜੀਆ,

0
777

ਫਾਜਿਲਕਾ 25 ਦਿਸ੍ਬਰ ((ਸੁਰਿੰਦਰ ਸਿੰਘ) ਸ਼੍ਰੋਮਣੀ ਅਕਾਲੀ ਦਲ ਵਿੱਚ ਬੀ.ਸੀ. ਸੈੱਲ ਦੇ ਜਿਲਾ ਫ਼ਾਜ਼ਿਲਕਾ ਦੇ ਅਹੁਦੇਦਾਰਾਂ ਦਾ ਐਲਾਨ ਬੀ.ਸੀ. ਸੈੱਲ ਪੰਜਾਬ ਦੇ ਪ੍ਰਧਾਨ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਫਾਜਿਲਕਾ ਜਿਲੇ ਦੇ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਇੱਥੇ ਕੀਤਾ।
ਇਸ ਮੌਕੇ ਪੰਜਾਬ ਦੇ ਉਪ ਮੁੱਖ ਸ. ਸੁਖਬੀਰ ਸਿੰਘ ਬਾਦਲ ਦੇ ਓ.ਐੱਸ.ਡੀ. ਚਰਨਜੀਤ ਸਿੰਘ ਬਰਾੜ, ਵਿਧਾਇਕ ਗੁਰਤੇਜ ਸਿੰਘ ਘੁੜਿਆਨ, ਅਕਾਲੀ ਜਥਾ ਦਿਹਾਤੀ ਦੇ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ, ਬੀ.ਸੀ ਸੈੱਲ ਦੇ ਜਥੇਬੰਦਕ ਸਕੱਤਰ ਅਤੇ ਫ਼ਾਜ਼ਿਲਕਾ ਫ਼ਿਰੋਜਪੁਰ ਦੇ ਇੰਚਾਰਜ਼ ਸੁਖਚੈਨ ਸਿੰਘ ਲਾਇਲਪੁਰੀ, ਵੇਅਰ ਹਾਉਸ ਦੇ ਡਾਇਰੈਕਟਰ ਆਤਮਾ ਰਾਮ ਕੰਬੋਜ ਆਦਿ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਗਾਬੜੀਆ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਜਿਥੇ ਹਰ ਵਰਗ ਦੀ ਤਰੱਕੀ ਲਈ ਯਤਨਸ਼ੀਲ ਹੈ, ਉਥੇ ਹੀ ਸਰਕਾਰ ਨੇ ਬੀ.ਸੀ ਸੈੱਲ ਦੀ ਤਰੱਕੀ ਲਈ ਅਹਿਮ ਯਤਨ ਕੀਤੇ ਹਨ। ਬੀ.ਸੀ. ਸੈੱਲ ਦੇ ਕਮਿਸ਼ਨ ਦਾ ਗਠਨ, ਬੀ.ਸੀ. ਜਮਾਤ ਨੂੰ ਐੱਸ.ਸੀ. ਵਾਂਗ ਸ਼ਗਨ ਸਕੀਮ ਵਿਚ ਲੈ ਕੇ ਆਉਣਾ, ਬੀ.ਸੀ. ਨਾਲ ਸੰਬਧਿਤ ਲੋਕਾਂ ਦੇ ਸਰਟੀਫਿਕੇਟਾਂ ਦੀ ਆਮਦਨ ਹੱਦ 50 ਹਜ਼ਾਰ ਰੁਪਏ ਮਹੀਨਾਂ ਅਤੇ 6 ਲੱਖ ਰੁਪਏ ਸਾਲ ਦੀ ਕਰਨੀ। ਓਹਨਾ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਬੈਕਵਰਡ ਕਲਾਸ ਨਾਲ ਸੰਬਧਿਤ ਵਿਦਿਆਰਥੀਆਂ ਨੂੰ ਬਾਕੀ ਵਰਗਾਂ ਵਾਂਗ ਪਹਿਲ ਦੇਣੀ ਆਦਿ ਸ਼ਾਮਲ ਹਨ। ਓਹਨਾ ਕਿਹਾ ਕਿ ਜਿਤਨੀਆਂ ਵੀ ਮੰਗਾਂ ਪਛੜੀਆਂ ਸ਼੍ਰੇਣੀਆਂ ਲਈ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅੱਗੇ ਰੱਖੀਆਂ ਹਨ, ਉਹ ਸਭ ਓਹਨਾ ਨੇ ਪ੍ਰਵਾਨ ਕੀਤੀਆਂ ਹਨ।
ਇਸ ਮੌਕੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਜਿਸ ਤਰਾ ਪਛੜੀਆਂ ਸ਼੍ਰੇਣੀਆਂ ਨੂੰ ਅਕਾਲੀ ਭਾਜਪਾ ਸਰਕਾਰ ਨੇ ਲਾਭ ਦਿੱਤੇ ਹਨ, ਹੁਣ ਪਛੜੀਆਂ ਸ਼੍ਰੇਣੀਆਂ ਹੀ ਤੀਜੀ ਵਾਰ ਅਕਾਲੀ ਭਾਜਪਾ ਸਰਕਾਰ ਬਣਾਉਣ ਵਿਚ ਅਹਿਮ ਯੋਗਦਾਨ ਦੇਣਗੀਆਂ।
ਵਿਧਾਇਕ ਗੁਰਤੇਜ ਸਿੰਘ ਘੁੜਿਆਨਾਂ ਨੇ ਕਿਹਾ ਕਿ ਸਾਡੇ ਹਲਕੇ ਅੰਦਰ ਜ਼ਿਲੇ ਦੀ ਪ੍ਰਧਾਨਗੀ ਦਾ ਅਹੁਦਾ ਦੇ ਕੇ ਪਾਰਟੀ ਨੇ ਜੋ ਮਾਣ ਦਿੱਤਾ ਹੈ, ਉਹ ਇਸ ਲਈ ਧੰਨਵਾਦੀ ਹਨ। ਇਸ ਮੌਕੇ ਫ਼ਾਜ਼ਿਲਕਾ ਜਿਲਾ ਇੰਚਾਰਜ਼ ਸੁਖਚੈਨ ਸਿੰਘ ਲਾਇਲਪੁਰੀ ਨੇ ਪਛੜੀਆਂ ਸ਼੍ਰੇਣੀਆਂ ਨਾਲ ਸੰਬਧਿਤ ਮੰਗਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਸਰਕਾਰ ਵੱਲੋਂ ਪਛੜੀਆਂ ਸ਼੍ਰੇਣੀਆਂ ਲਈ ਕੀਤੇ ਕੰਮਾਂ ਬਾਰੇ ਦੱਸਿਆ। ਇਸ ਮੌਕੇ ਬੀ.ਸੀ. ਕਮਿਸ਼ਨ ਦੇ ਉਪ ਚੇਅਰਮੈਨ ਨਿਰਮਲ ਸਿੰਘ, ਜਥੇਦਾਰ ਗੁਰਪਾਲ ਸਿੰਘ ਗਰੇਵਾਲ, ਬਲਦੇਵ ਸਿੰਘ ਮਾਹਮੁਜੋਈਆ, ਬੈਕਫ਼ਿਕੋ ਦੇ ਚੇਅਰਮੈਨ ਓਮ ਪ੍ਰਕਾਸ਼ ਕੰਬੋਜ ਆਦਿ ਨੇ ਵੀ ਸੰਬੋਧਨ ਕੀਤਾ।