ਪੰਜਾਬੀ ਸਿੰਗਰ ਜੈਜ਼ੀ ਬੀ ਅਤੇ ਅਮੇਰਿਕਨ ਰੈਪਰ ਸਨੂਪ ਡਾਗ ਹਲਚਲ ਮਚਾਉਣਗੇ ਆਪਣੇ ਨਵੇਂ ਟ੍ਰੈਕ ‘ਮੋਸਟ ਵਾਂਟੇਡ’ ਦੇ ਨਾਲ

0
671

IMG-20150926-WA0010

 

ਅੰਮ੍ਰਿਤਸਰ 30 ਸਿਤ੍ਬਰ (ਧਰਮਵੀਰ ਗਿੱਲ ਲਾਲੀ) ਜੈਜ਼ੀ ਬੀ ਇੱਕ ਅਜਿਹੇ ਪੰਜਾਬੀ ਕਲਾਕਾਰ ਹਨ ਜੋ ਆਪਣੇ ਹਰ ਗੀਤ ਨਾਲ ਸੁਰਖੀਆਂ ਵਿੱਚ ਛਾ ਜਾਂਦੇ ਹਨ। ਇਸ ਬਾਰ ਇਹ ਪਹਿਲਾਂ ਤੋਂ ਵੀ ਵੱਡਾ ਅਤੇ ਅੰਤਰਰਾਸ਼ਟਰੀ ਹੈ। ਭੰਗੜੇ ਦੇ ਇਸ ਬਾਦਸ਼ਾਹ ਨੇ ਹੱਥ ਮਿਲਾਇਆ ਹੈ ਅਮੇਰਿਕਨ ਰੈਪ ਸੇਨਸੇਸ਼ਨ ਸਨੂਪ ਡਾਗ ਦੇ ਨਾਲ ਅਤੇ ਲੈ ਕੇ ਆਉਣਗੇ ਆਪਣਾ ਨਵਾਂ ਗੀਤ ‘ਮੋਸਟ ਵਾਂਟੇਡ’। ਅਸਲ ਵਿੱਚ ਇਹ ਪਾਰਟੀ ਟ੍ਰੈਕ ਖਾਸ ਤੌਰ ਤੇ ਬਣਾਇਆ ਜਾ ਰਿਹਾ ਹੈ ਐਮਟੀਵੀ ਦੇ ਜਾਣੇ-ਪਹਿਚਾਣੇ ਅਤੇ ਹਿੱਪ-ਹੋਪ ਅਧਾਰਿਤ ਸ਼ੋਅ ‘ਐਮਟੀਵੀ ਸਪੋਕਨ ਵਰਡ’ ਦੇ ਨਵੇਂ ਸੀਜਨ ਦੇ ਲਾਂਚ ਲਈ। ‘ਮੋਸਟ ਵਾਂਟੇਡ’ ਵਿੱਚ ਮਿਸਟਰ ਕੈਪੋਨ ਈ ਵੀ ਫੀਚਰ ਹੋਣਗੇ ਅਤੇ ਇਸਦਾ ਸੰਗੀਤ ਕੰਪੋਜ਼ ਕਰਨਗੇ ਜੀ ਮੇਡਜ਼।

ਸਨੂਪ ਡਾਗ  ਦੇ ਨਾਲ ਆਪਣੀ ਤਰ੍ਹਾਂ ਦੇ ਇਸ ਅਲੱਗ ਗੀਤ ਤੇ ਕੰਮ ਕਰਨ ਨੂੰ ਲੈ ਕੇ ਜੈਜ਼ੀ ਬੀ ਖ਼ਾਸੇ ਉਤਸਾਹਿਤ ਹਨ। ਇਸ ਤੋਂ ਪਹਿਲਾਂ ਸਨੂਪ ਡਾਗ ਅਕਸ਼ੈ ਕੁਮਾਰ ਦੀ ਫਿਲਮ ‘ਸਿੰਘ ਇਜ ਕਿੰਗ’ ਦੇ ਟਾਇਟਲ ਟ੍ਰੈਕ ਉੱਤੇ ਵੀ ਕੰਮ ਕਰ ਚੁੱਕੇ ਹਨ।ਆਪਣੀ ਗੱਲ ਰੱਖਦੇ ਹੋਏ ਜੈਜ਼ੀ ਬੀ ਨੇ ਕਿਹਾ, ‘ਕੋਲਾਬ੍ਰੇਸ਼ਨ ਹਮੇਸ਼ਾ ਬੇਹਤਰੀਨ ਹੁੰਦੀ ਹੈ ਕਿਉਂਕਿ ਦੋ ਜਾਂ ਉਸ ਤੋਂ ਜ਼ਿਆਦਾ ਕਲਾਕਾਰ ਆਪਣਾ-ਆਪਣਾ ਵੱਖਰਾ ਅੰਦਾਜ਼ ਨਾਲ ਲੈ ਕੇ ਆਉਂਦੇ ਹਨ ਅਤੇ ਕੁਝ ਬਹੁਤ ਹੀ ਨਵਾਂ ਨਿਕਲ ਕੇ ਆਉਂਦਾ ਹੈ। ਅਤੇ ਜਦੋਂ ਸਨੂਪ ਡਾਗ ਵਰਗਾ ਕੋਈ ਵੱਡਾ ਅਤੇ ਪ੍ਰਸਿੱਧ ਕਲਾਕਾਰ ਤੁਹਾਡੇ ਨਾਲ ਜੁੜੇ ਤਾਂ ਜ਼ਾਹਿਰ ਹੈ ਤੁਹਾਡਾ ਨਤੀਜ਼ਾ ਕਾਬਿਲ-ਏ-ਤਾਰੀਫ਼ ਹੋਵੇਗਾ। ਇਸ ਵਾਰ ਕੁਝ ਅਜਿਹਾ ਹੋਵੇਗਾ ਜਿਸਨੂੰ ਦੁਨੀਆਂ ਯਾਦ ਰੱਖੇਗੀ।’ਉਨ੍ਹਾਂ ਨੇ ਅੱਗੇ ਕਿਹਾ, ‘ਸਨੂਪ ਡਾਗ ਇੱਕ ਬੇਹਤਰੀਨ ਕਲਾਕਾਰ ਹਨ ਅਤੇ ਮਿਸਟਰ ਕੈਪੋਨ ਈ ਅਤੇ ਜੀ ਮੇਡਜ਼ ਦੇ ਹੋਣ ਨਾਲ ਇਹ ਗੀਤ ਧਮਾਲ ਮਚਾ ਦੇਵੇਗਾ। ਰਿਲੀਜ਼ ਹੁੰਦੇ ਹੀ ਸਾਡਾ ਗੀਤ ‘ਮੋਸਟ ਵਾਂਟੇਡ’ ਜ਼ਾਹਿਰ ਤੌਰ ਤੇ ਨੌਜਵਾਨਾਂ ਦੇ ਲਈ ਇੱਕ ਪਾਰਟੀ ਐਨਥਮ ਬਣ ਜਾਵੇਗਾ, ਇਸ ਗੱਲ ਉੱਤੇ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ।’

ਇਹ ਗੀਤ ਜੋ ਐਮਟੀਵੀ ਤੇ ਅਗਲੇ ਮਹੀਨੇ ਰਿਲੀਜ਼ ਹੋਵੇਗਾ, ਇਸ ਨੂੰ ਖਾਸ ਤੌਰ ਤੇ  ‘ਐਮਟੀਵੀ ਸਪੋਕਨ ਵਰਡ’ ਦੇ ਦੂਸਰੇ ਸੀਜਨ ਦੇ ਲਾਂਚ ਲਈ ਤਿਆਰ ਕੀਤਾ ਜਾ ਰਿਹਾ ਹੈ। ਜੋ ਕਿ ਅਲੱਗ ਤਰ੍ਹਾਂ ਦਾ ਮਿਊਜ਼ਿਕ ਸ਼ੋਅ ਹੈ ਜਿੱਥੇ ਰੈਪ ਦਾ ਇਸਤੇਮਾਲ ਕਰਕੇ ਗੀਤ ਤਿਆਰ ਕੀਤੇ ਜਾਂਦੇ ਹਨ ਜੋ ਕਿ ਕੋਈ ਨਾ ਕੋਈ ਸੰਦੇਸ਼ ਦਿੰਦੇ ਹਨ।ਪਹਿਲੇ ਸੀਜਨ ਵਿੱਚ ਇਸ ਸ਼ੋਅ ਵਿੱਚ ਦਿਲਜੀਤ ਦੁਸਾਂਝ, ਬਾਦਸ਼ਾਹ, ਰਫਤਾਰ, ਮੰਜ ਮਿਊਜ਼ਿਕ ਅਤੇ ਭਾਰਤ ਦੇ ਦੂਸਰੇ ਪ੍ਰਸਿੱਧ ਰੈਪਰ ਹਿੱਸਾ ਲੈਣ ਪਹੁੰਚੇ ਸਨ।

fb cover jazzy B final