ਪੰਜਾਬੀ ਟੈਲੀ ਫਿਲਮ ਮੁਹੱਬਤ ਦੀ ਜੰਗ ਰਿਲੀਜ ਹੋਈ

0
574

ਕੋਟਕਪੂਰਾ 28 ਨਵਬਰ (ਮਖਣ ਸਿੰਘ ) ਇੱਥੋਂ ਥੋੜੀ ਦੂਰ ਪਿੰਡ ਦੇਵੀ ਵਾਲਾ ਜੱਸੀ ਸਿੰਘ ਦੇ ਗ੍ਰਹਿ ਵਿਖੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਵੱਲੋਂ ਰੀਬਨ ਕੱਟ ਕੇ ਆਪਣੇ ਕਰ ਕਮਲਾਂ ਦੇ ਹੱਥਾਂ ਨਾਲ ਪੰਜਾਬੀ ਟੈਲੀ ਫਿਲਮ ਮੁਹੱਬਤ ਦੀ ਜੰਗ ਦੀ ਫਿਲਮ ਰਿਲੀਜ ਕੀਤੀ। ਇਸ ਸਮੇਂ ਉਨਾਂ ਨੇ ਦੱਸਿਆ ਕਿ ਅਜਿਹੀਆਂ ਫਿਲਮਾਂ ਬਨਾਉਣ ਨਾਲ ਨੌਜਵਾਨਾਂ ਨੂੰ ਸੇਧ ਮਿਲਦੀ ਹੈ। ਇਸ ਸਮੇਂ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਗੁਰਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਇਸ ਟੈਲੀਫਿਲਮ ਰਾਹੀਂ ਭਰੂਣ ਹੱਤਿਆ ਦਾਜ ਤੇ ਨਸ਼ੇ ਵਰਗੀਆਂ ਅਤੇ ਹੋਰ ਸਮਾਜਿਕ ਬੁਰਾਈਆ ਦੇ ਖਿਲਾਫ ਬਣਾਈ ਗਈ ਹੈ। ਇਸ ਫਿਲਮ ਵਿਚ ਅੱਜ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਚੰਗੀ ਸੇਧ ਦੇਣ ਲਈ ਫਿਲਮ ਵਿਚ ਫਿਲਮੀ ਕਲਮ ਕੀਤਾ ਗਿਆ ਉਨਾਂ ਨੇ ਇਹ ਵੀ ਕਿਹਾ ਕਿ ਭਵਿੱਖ ਵਿਚ ਅੱਗੇ ਤੋਂ ਹੀ ਅਜਿਹੀਆਂ ਫਿਲਮਾਂ ਬਣਾਵਾਂਗੇ ਜੋ ਪ੍ਰੀਵਾਰਕ ਰਿਸ਼ਤਿਆਂ ਨੂੰ ਚੰਗੀ ਸੇਧ ਦੇਣਗੀਆਂ ਇਸ ਫਿਲਮ ਦੇ ਡਾਇਰੈਕਟਰ ਮੰਗਲ ਮੱਤਾ ਹਨ ਅਤੇ ਇਹ ਫਿਲਮ ਮਾਂ ਸਰਸਵਤੀ ਬੈਨਰ ਤਲੇ ਤਿਆਰ ਕੀਤੀ ਗਈ ਹੈ। ਇਸ ਫਿਲਮ ਦੀ ਕਹਾਣੀ ਸੇਵਕ ਜਿਉਣਵਾਲੀਆ ਨੇ ਲਿਖੀ ਪੇਸ਼ਕਸ਼ ਕੌਰਾ ਪ੍ਰਧਾਨ ਹਰੀ ਨੋ ਨੇ ਕੀਤੀ ਇਸ ਫਿਲਮ ਗੀਤ ਜੋੜੀ ਜਗਤਾਰ ਸੰਧਲੀ ਅਤੇ ਪੂਜਾ ਰਾਣੀ ਨੇ ਗਾਏ। ਇਸ ਫਿਲਮ ਦੇ ਕਲਾਕਾਰ ਆਰਤੀ ਜੈਨ ਲਵਲੀ ਕੋਟਕਪੂਰਾ ਤੇ ਮੰਗਲ ਮੱਤਾ, ਗੁਰਪ੍ਰੀਤ ਸਿੰਘ , ਮਨਜੀਤ ਨੰਗਲ, ਪਰਮਜੀਤ ਕੌਰ ਸੁਰਿੰਦਰ ਕੌਰ, ਕੌਰ ਸਿੰਘ ਸੁਰਘੂਰੀ ਤੇ ਲਵਜੀਤ ਸਿੰਘ ਆਦਿ ਹੋਰ ਕਲਾਕਾਰਾਂ ਨੇ ਰੋਲ ਅਦਾ ਕੀਤੇ