ਦੇਸੀ ਨਸਲ ਦੀਆਂ ਗਾਂਵਾਂ ਪਾਲਣ ਲਈ ਵਿੱਤੀ ਸਹਾਇਤਾ ਲੈਣ ਦੇ ਚਾਹਵਾਨਾਂ ਦੀ ਇੰਟਰਵਿਊ 31 ਮਾਰਚ ਨੂੰ : ਡਿਪਟੀ ਡਾਇਰੈਕਟਰ

0
797

ਪਟਿਆਲਾ, 28 ਮਾਰਚ: (ਧਰਮਵੀਰ ਨਾਗਪਾਲ) ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ਼੍ਰੀ ਅਸ਼ੋਕ ਰੌਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪਿੰਡਾਂ ਵਿੱਚ ਦੇਸੀ ਨਸਲ ਦੀਆਂ ਗਾਵਾਂ ਦੇ ਯੂਨਿਟ ਸਥਾਪਿਤ ਕਰਨ ਹਿੱਤ ਖਾਸ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਹੂਲਤਾਂ ਵਿੱਚ ਦੋ ਹਫਤੇ ਦੀ ਮੁਫਤ ਸਿਖਲਾਈ, ਦੇਸੀ ਨਸਲ ਦੀਆਂ ਗਾਂਵਾਂ ਦੀ ਖਰੀਦ, ਕੈਟਲ ਸ਼ੈ¤ਡ, ਦੁਧ ਚੁਆਈ ਮਸ਼ੀਨ, ਫੋਡਰ ਹਾਰਵੈ¤ਸਟਰ ਤੇ ਫੋਰੇਜ ਕਟਰ ’ਤੇ 50 ਪ੍ਰਤੀਸ਼ਤ‚ ਸਬਸਿਡੀ ਸ਼ਾਮਿਲ ਹੈ। ਇਸ ਤੋਂ ਇਲਾਵਾ ਖਰੀਦ ਕੀਤੀਆਂ ਦੇਸੀ ਗਾਂਵਾਂ ਦੇ ਤਿੰਨ ਸਾਲ ਦੇ ਬੀਮੇ ਸਮੇਤ ਪਹਿਚਾਣ ਚਿੰਨ੍ਹ ਦੀ 100 ਪ੍ਰਤੀਸ਼ਤ‚ ਲਾਗਤ ਦੀ ਪ੍ਰਤੀ ਪੂਰਤੀ, ਮੁਫਤ ਮਨਸੂਈ ਗਰਭਦਾਨ, ਡੀ ਵਾਰਮਿੰਗ, ਵੈਕਸੀਨੇਸ਼ਨ, ਮਿਨਰਲ ਮਿਕਸਚਰ ਅਤੇ ਬੀਮਾਰੀਆਂ ਦੀ ਪਰਖ ਸੁਵਿਧਾ ਵੀ ਪ੍ਰਾਪਤ ਹੋਵੇਗੀ।
ਸ਼੍ਰੀ ਰੌਣੀ ਨੇ ਦੱਸਿਆ ਕਿ ਨਾਭਾ ਏਰੀਏ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਦੇਸੀ ਗਾਂਵਾਂ ਦੇ ਨਵੇਂ ਡੇਅਰੀ ਯੂਨਿਟ ਸਥਾਪਿਤ ਕਰਨ ਦੇ ਚਾਹਵਾਨ ਯੋਗ ਬਿਨੈਕਾਰਾਂ ਦੀ ਚੋਣ ਕਰਨ ਲਈ ਮਿਤੀ 31-03-2015 ਨੂੰ ਸਵੇਰੇ 10:00 ਵਜੇ ਦਫਤਰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਖੇ ਇੰਟਰਵਿਯੂ ਰੱਖੀ ਗਈ ਹੈ। ਚਾਹਵਾਨ ਉਮੀਦਵਾਰ ਆਪਣੀ ਫੋਟੋ, ਪਹਿਚਾਣ ਪੱਤਰ, ਵਿਦਿਅਕ ਯੋਗਤਾ ਸਰਟੀਫਿਕੇਟ ਅਤੇ ਜਮੀਨ ਦੀ ਫਰਦ ਨਾਲ ਲੈ ਕੇ ਸਮੇਂ ਸਿਰ ਪਹੁੰਚਣ ਦੀ ਖੇਚਲ ਕਰਨ