ਜੇਲ ਵਿਚ ਬੰਦ ਕੈਦੀਆ ਦਾ ਪੇਸੀ ਦੋਰਾਨ ਚੱਕਮਾ ਦੇ ਫਰਾਰ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ

0
1213

ਨਾਭਾ 27 ਦਿਸ੍ਬਰ (ਰਾਜੇਸ਼ ਬਜਾਜ )ਪੰਜਾਬ ਵਿਚ ਦਿਨੋ ਦਿਨ ਜੇਲ ਵਿਚ ਬੰਦ ਕੈਦੀਆ ਦਾ ਪੇਸੀ ਦੋਰਾਨ ਚੱਕਮਾ ਦੇ ਫਰਾਰ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਜਿਸ ਦੇ ਤਹਿਤ ਨਾਭਾ ਦੀ ਜਿਲਾ ਜੇਲ ਦੇ ਕੈਦੀਆ ਨੂੰ ਮੋਹਾਲੀ ਤੇ ਪੇਸੀ ਭੁਗਤਾ ਕੇ ਵਾਪਸ ਪਰਤ ਰਹੇ ਨਾਭਾ ਵਿਖੇ ਸਪੀਡ ਬਰੇਕਰ ਤੇ ਹੋਲੀ ਹੋਈ ਬੱਸ ਦੀ ਤਾਕੀ ਖੋਲ ਕੇ ਚਾਰ ਕੈਦੀ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਏ ਜਿੰਨਾ ਵਿਚੋ ਦੋ ਕੈਦੀਆ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ 2 ਕੈਦੀ ਭੱਜਣ ਵਿਚ ਕਾਮਯਾਬ ਹੋ ਗਏ ਅਤੇ ਪੁਲਿਸ ਦੋਸੀਆ ਦੀ ਭਾਲ ਸੁਰੂ ਕਰ ਦਿੱਤੀ ਹੈ।
ਬੀਤੀ ਰਾਤ ਨਾਭਾ ਦੀ ਨਵੀ ਜਿਲਾ ਜੇਲ ਵਿਚ ਬੰਦ ਕੈਦੀਆ ਨੂੰ ਪੁਲਿਸ ਮੋਹਾਲੀ ਤੋ ਪੇਸੀ ਤੋ ਵਾਪਸ ਆ ਰਹੇ ਨਾਭਾ ਦੇ ਸੰਤਸੰਗ ਭਵਨ ਨੇੜੇ ਬਣੇ ਸਪੀਡ ਬਰਕੇਰ ਤੇ ਜਦੋ ਕੈਦੀਆ ਦੀ ਬੱਸ ਹੋਲੀ ਹੋਈ ਤਾ ਬੱਸ ਦੀ ਤਾਕੀ ਖੋਲ ਕੇ ਰਾਹੁਲ, ਰਕੇਸ ਕੁਮਾਰ,ਰਣਪ੍ਰੀਤ ਅਤੇ ਬੂਟਾ ਗਿੱਲ ਫਰਾਰ ਹੋ ਗਏ ਜਿਸ ਵਿਚੋ ਮੋਕੇ ਤੇ ਪੁਲਿਸ ਨੇ ਦੋ ਕੈਦੀਆ ਵਿਚੋ ਰਣਪ੍ਰੀਤ ਅਤੇ ਬੂਟਾ ਸਿੰਘ ਨੂੰ ਮੋਕੇ ਤੇ ਫੜ ਲਿਆ ਅਤੇ ਰਕੇਸ ਕੁਮਾਰ ਅਤੇ ਰਾਹੁਲ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਏ ਇਸ ਘਟਨਾ ਤੋ ਬਾਅਦ ਪੁਲਿਸ ਨੂੰ ਹੱਥਾ ਪੈਰਾ ਦੀ ਪੈ ਗਈ। ਅਤੇ ਪੁਲਿਸ ਵੱਲੋ ਟੀਮਾ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਪੁਲਿਸ ਦੇ ਹੱਥ ਖਾਲੀ ਹੀ ਹਨ। ਰਕੇਸ ਕੁਮਾਰ ਮੋਹਾਲੀ ਵਿਖੇ ਐਕਸਿਸ ਬੈਕ ਦੀ ਕੈਸ ਵੈਨ ਵਿਚੋ 1 ਕਰੋੜ 34 ਲੱਖ ਦੀ ਲੁੱਟ ਕੀਤੀ ਸੀ ਅਤੇ ਨਾਲ ਹੋਰ ਵੀ ਵਾਰਦਾਤਾ ਕੀਤੀਆ ਸਨ ਅਤੇ ਇਹ ਨਾਭਾ ਜੇਲ ਵਿਚ ਕੈਦ ਕੱਟ ਰਿਹਾ ਹੈ। ਦੂਸਰਾ ਫਰਾਰ ਹੋਇਆ ਹਵਾਲਾਤੀ ਰਾਹੁਲ ਦੇ ਉਪੱਰ ਕਤਲ ਕੇਸ ਅਤੇ ਹੋਰ ਕਈ ਮੁਕਦੱਮੇ ਦਰਜ ਹਨ ਇਸ ਮੋਕੇ ਰਣਪ੍ਰੀਤ ਨਾਲ ਗੱਲ ਕੀਤੀ ਤਾ ਉਹਨਾ ਨੇ ਕਿਹਾ ਕਿ ਸਾਨੂੰ ਜੇਲ ਵੱਲੋ ਛੁਟੀਆ ਨਹੀ ਸੀ ਮਿਲ ਰਹੀਆ ਤਾ ਕਰਕੇ ਅਸੀ ਬੱਸ ਵਿਚੋ ਛਾਲ ਮਾਰ ਦਿੱਤੀ ਕੀ ਅਸੀ ਬਾਹਰ ਜਾ ਕੇ ਅਨੰਦ ਮਾਣ ਸਕੀਏ ਅਤੇ ਪਹਿਲਾ ਸਾਡੇ ਦੋ ਸਾਥੀਏ ਵੱਲੋ ਛਾਲ ਮਾਰੀ ਸੀ ਅਤੇ ਅਸੀ ਬਾਅਦ ਵਿਚ ਮਾਰੀ ਸੀ। ਇਸ ਸਬੰਧੀ ਥਾਣਾ ਬਖਸੀਵਾਲ ਅਧੀਨ ਪੈਦੀ ਚੌਕੀ ਰੋਹਟੀ ਪੁੱਲ ਦੇ ਇੰਚਾਰਜ ਨਰਿੰਦਰ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਨੇ ਕਿਹਾ ਕਿ ਇਹ ਕੈਦੀ ਮੋਹਾਲੀ ਵਿਖੇ ਪੇਸੀ ਤੋ ਆ ਰਹੇ ਸੀ ਅਤੇ ਨਾਭਾ ਵਿਖੇ ਸਪੀਡ ਬਰੇਕਰਾ ਤੇ ਜਦੋ ਬੱਸ ਹੋਲੀ ਹੋਈ ਤਾ ਚਾਰਾ ਵੱਲੋ ਬੱਸ ਦੀ ਤਾਕੀ ਖੋਲ ਕੇ ਭੱਜ ਗਏ ਅਤੇ ਦੋ ਨੂੰ ਮੋਕੇ ਤੇ ਕਾਬੂ ਕਰ ਲਿਆ ਅਤੇ ਦੋ ਭੱਜਣ ਵਿਚ ਕਾਮਯਾਬ ਹੋ ਗਏ। ਇਹਨਾ ਦੇ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਸੁਰੂ ਕਰ ਦਿੱਤੀ ਹੇ। ਅਤੇ ਅੱਜ ਰਣਪ੍ਰੀਤ ਤੇ ਬੂਟਾ ਸਿੰਘ ਨੂੰ ਕੋਰਟ ਵਿਚ ਪੇਸ ਕਰਕੇ ਨਾਭਾ ਦੀ ਜਿਲਾ ਜੇਲ ਵਿਚ ਬੰਦ ਕਰ ਦਿੱਤਾ ਗਿਆ ਹੈ । ਪਰ ਹੁਣ ਵੇਖਣਾ ਤਾ ਇਹ ਹੋਵੇਗਾ ਕਿ ਪੁਲਿਸ ਦੋ ਕੈਦੀਆ ਨੂੰ ਫੜਨ ਵਿਚ ਕਦੋ ਕਾਮਯਾਬ ਹੋਵੇਗੀ ਇਹ ਕਿਸੇ ਨੂੰ ਨਹੀ ਪਤਾ ਪਰ ਪੁਲਿਸ ਵੱਲੋ ਕੀਤੀ ਲਾਪਰਵਾਹੀ ਦੇ ਸਵਾਲੀਆ ਨਿਸਾਨ ਲੱਗ ਗਏ ਹ