ਘਰ-ਘਰ ਰੋਜ਼ਗਾਰ ਸਕੀਮ ਤਹਿਤ ਆਈਟੀਆਈ ਲੁਧਿਆਣਾ ਵਿਖੇ ਆਯੋਜਿਤ ”ਮੈਗਾ ਜਾਬ ਫੇਅਰ” ਨੂੰ ਮਿਲਿਆ ਭਾਰੀ ਹੁੰਗਾਰਾ, ਰੋਜਗਾਰ ਮੇਲੇ ਦੌਰਾਨ ਵੱਖ-ਵੱਖ ਕੰਪਨੀਆਂ 539 ਨੌਜਵਾਨ ਸਿਲੈਕਟ

0
429

ਲੁਧਿਆਣਾ 01 ਮਾਰਚ (ਸੀ ਐਨ ਆਈ )- ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਸਕੀਮ ਤਹਿਤ ਆਈਟੀਆਈ ਕੈਂਪਸ ਗਿੱਲ ਰੋਡ ਲੁਧਿਆਣਾ ਵਿਖੇ ਦੂਜੇ ਗੇੜ ਦਾ ਮੈਗਾ ਜਾਬ ਫੇਅਰ ਆਯੋਜਿਤ ਕੀਤਾ ਗਿਆ, ਇਸ ਵਿੱਚ ਨੌਜਵਾਨਾਂ ਅਤੇ ਨਾਮੀ ਕੰਪਨੀਆਂ ਨੇ ਭਾਰੀ ਉਤਸ਼ਾਹ ਦਿਖਾਇਆ।
ਇਸ ਮੈਗਾ ਜਾਬ ਫੇਅਰ ਵਿੱਚ ਲੁਧਿਆਣਾ, ਸੰਗਰੂਰ, ਮੋਗਾ, ਪਟਿਆਲਾ, ਖੰਨਾ ਅਤੇ ਹੋਰ ਖੇਤਰਾਂ ਦੇ ਤਕਰੀਬਨ 1912 ਤੋਂ ਵੱਧ ਨੌਜਵਾਨਾਂ ਨੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਅਤੇ 539 ਨੌਜਵਾਨ ਵੱਖ-ਵੱਖ ਕੰਪਨੀਆਂ ਵੱਲੋਂ ਸਿਲੈਕਟ ਕੀਤੇ ਗਏ। ਜਾਬ ਫੇਅਰ ਮੇਲੇ ਵਿੱਚ 20 ਤੋਂ ਵੱਧ ਨਾਮਵਾਰ ਕੰਪਨੀਆਂ ਜਿਨ੍ਹਾਂ ਲਰਸਨ ਐਂਡ ਟਰਬੋ, ਹੀਰੋ ਸਾਈਕਲ, ਵਰਧਮਾਨ, ਕੁਮਾਰ ਐਕਸਪੋਰਟਰਸ ਅਤੇ ਹੋਰ ਕੰਪਨੀਆਂ ਨੌਜਵਾਨਾਂ ਦੀ ਭਰਤੀ ਲਈ ਪਹੁੰਚੀਆਂ ਹੋਈਆਂ ਸਨ। ਇਨਾ ਕੰਪਨੀਆਂ ਵੱਲੋਂ ਕੁੱਲ 1677 ਆਸਾਮੀਆਂ ਜਿਨ੍ਹਾਂ ਵਿੱਚ ਫਿਟਰ, ਪੇਂਟਰ, ਇਲੈਕਟਰੀਸ਼ਨ, ਸੁਪਰਵਾਈਜ਼ਰ, ਮਾਰਕੀਟਿੰਗ, ਵੈਲਡਰ, ਮਸ਼ੀਨ ਆਪਰੇਟਰ, ਅਕਾਊਂਟੈਂਟ ਅਤੇ ਹੋਰ ਕੰਮਾਂ ਲਈ ਮੰਗ ਕੀਤੀ ਗਈ ਸੀ।
ਵਿਧਾਇਕ ਲੁਧਿਆਣਾ ਪੱਛਮੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਅਤੇ ਵਿਧਾਇਕ ਲੁਧਿਆਣਾ ਪੂਰਬੀ ਸ਼੍ਰੀ ਸੰਜੇ ਤਲਵਾੜ ਦੇ ਨਾਲ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟਰੇਨਿੰਗ ਸ਼੍ਰੀਮਤੀ ਦਲਜੀਤ ਕੌਰ ਸਿੱਧੂ ਨੇ ਸਾਂਝੇ ਤੌਰ ‘ਤੇ ਰੋਜ਼ਗਾਰ ਮੇਲੇ ਦਾ ਉਦਘਾਟਨ ਕੀਤਾ।
ਸ਼੍ਰੀ ਭਾਰਤ ਭੂਸ਼ਣ ਆਸ਼ੂ ਵਿਧਾਇਕ ਨੇ ਕਿਹਾ ਕਿ ਅਜਿਹੇ ਰੋਜ਼ਗਾਰ ਮੇਲੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਘਰ-ਘਰ ਰੋਜ਼ਗਾਰ ਦੇ ਸੁਪਨੇ ਨੂੰ ਸਾਕਾਰ ਕਰਨਗੇ। ਉਨ•ਾਂ ਕਿਹਾ ਕਿ ਬੇਰੋਜ਼ਗਾਰੀ ਨੂੰ ਖਤਮ ਕਰਨ ਦਾ ਸਹੀ ਸਮਾਂ ਹੈ ਅਤੇ ਨੌਜਵਾਨਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਐਡੀਸ਼ਨਲ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਇਡਸਟਰੀਅਲ ਟਰੇਨਿੰਗ ਸ਼੍ਰੀਮਤੀ ਦਲਜੀਤ ਕੌਰ ਸਿੱਧੂ ਨੇ ਦੱਸਿਆ ਕਿ ਇੰਜਨੀਰੀਅਰਿੰਗ, ਟੈਕਨੀਕਲ ਅਤੇ ਪਾਲੀਟੈਕਨਿਕ ਕੋਰਸਾਂ ਦੇ ਪਾਸ ਵਿਦਿਆਰਥੀਆਂ ਅਤੇ ਇਹਨਾਂ ਕੋਰਸਾਂ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਰੋਜਗਾਰ ਮੇਲੇ ਦੌਰਾਨ ਨੌਕਰੀ ਲਈ ਰਜਿਸਟਰਡ ਕੀਤਾ ਹੈ। ਉਹਨਾਂ ਦੱਸਿਆ ਕਿ ਰਾਜ ਭਰ ਵਿੱਚ ਹੁਣ ਤੱਕ ਇੱਕ ਹਜ਼ਾਰ ਵੱਖ-ਵੱਖ ਸੰਸਥਾਵਾਂ ਵੱਲੋਂ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਹਨਾਂ ਦੱਸਿਆ ਕਿ 5 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੱਟੀ ਜੋਨ ਵਿੱਚ ਬਾਰਡਰ ਏਰੀਏ ਵਿੱਚ ਪਹਿਲੀ ਵਾਰ ਮੈਗਾ ਜਾਬ ਫੇਅਰ ਆਯੋਜਿਤ ਕਰ ਰਹੀ ਹੈ। ਉਹਨਾਂ ਆਈ.ਟੀ.ਆਈ.ਪਾਸ ਅਤੇ ਹੋਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਨੌਕਰੀ ਲਈ ਰਜਿਸਟਰ ਕਰਨ, ਉਹਨਾਂ ਨੂੰ ਯੋਗਤਾ ਮੁਤਾਬਿਕ ਰੋਜਗਾਰ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟ੍ਰੇਨਿੰਗ ਸ੍ਰੀ ਰੁਪਿੰਦਰ ਸਿੰਘ ਸਰਾਓ, ਪ੍ਰਿੰਸੀਪਲ ਆਈ.ਟੀ.ਆਈ, ਲੁਧਿਆਣਾ ਸ੍ਰੀ ਜਸਵੰਤ ਸਿੰਘ ਭੱਠਲ, ਪ੍ਰਿੰੰਸੀਪਲ ਆਈ.ਟੀ.ਆਈ, ਮੋਗਾ ਸ੍ਰੀ ਮੋਹਨ ਸਿੰਘ, ਪ੍ਰਿੰੰਸੀਪਲ ਆਈ.ਟੀ.ਆਈ, ਗੁੱਜਰਵਾਲ ਸ੍ਰੀ ਬਲਜਿੰਦਰ ਸਿੰਘ, ਪ੍ਰਿੰੰਸੀਪਲ ਆਈ.ਟੀ.ਆਈ, ਸੁਨਾਮ ਸ੍ਰੀ ਸੋਹਨ ਸਿੰਘ ਭੰਗੂ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸ੍ਰੀ ਰਮਨ ਸੁਬਰਾਮਨੀਅਮ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।