ਗੁਰੂ ਨੇ 78 ਪੰਚਾਇਤਾਂ ਦੇ ਵਿਕਾਸ ਲਈ ਮੰਜੂਰ ਕਰਵਾਏ 85 ਕਰੋੜ

0
647
ਪਿੰਡ ਖੁੱਡੀ ਖੁਰਦ (ਬਰਨਾਲਾ)  ਲਾਇਬਰੇਰੀ ਵਿਖੇ ਸੰਗਤ ਦਰਸ਼ਨਦੌਰਾਨ ਲੋਕਾਂ ਦੀਆਂ ਸਮਸਿਆਵਾਂ ਸੁਣਦੇ ਹੋਏ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਰਬਾਰਾ ਸਿੰਘ ਗੁਰੂ
ਪਿੰਡ ਖੁੱਡੀ ਖੁਰਦ (ਬਰਨਾਲਾ) ਲਾਇਬਰੇਰੀ ਵਿਖੇ ਸੰਗਤ ਦਰਸ਼ਨਦੌਰਾਨ ਲੋਕਾਂ ਦੀਆਂ ਸਮਸਿਆਵਾਂ ਸੁਣਦੇ ਹੋਏ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਰਬਾਰਾ ਸਿੰਘ ਗੁਰੂ

ਬਰਨਾਲਾ, (ਅਖਿਲੇਸ਼ ਬਾਂਸਲ) 12 ਦਸੰਬਰ-
ਪਿੰਡ ਖੁੱਡੀ ਖੁਰਦ ਦੀ ਲਾਇਬਰੇਰੀ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦਾ ਅਯੋਜਨ ਹੋਇਆ। ਜਿਸਦੀ ਪ੍ਰਧਾਨਗੀ ਕਰਦੇ ਹੋਏ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਰਬਾਰਾ ਸਿੰਘ ਗੁਰੂ ਵੱਲੋਂ ਹਲਕੇ ਦੇ ਲੋਕਾਂ ਦੀਆਂ ਸਮਸਿੱਆਵਾਂ ਸੁਣੀਆਂ ਗਈਆਂ ਜਿੰਨਾਂ ਦਾ ਨਿਪਟਾਰਾ ਵੀ ਅਧਿਕਾਰੀਆਂ ਦੀ ਹਾਜਰੀ ਵਿੱਚ ਮੌਕੇ ‘ਤੇ ਹੀ ਕੀਤਾ ਗਿਆ।
ਗੁਰੂ ਨੇ ਦੱਸਿਆ ਕਿ ਸਰਕਾਰ ਵੱਲੋਂ ਉਂਨਾਂ ਨੂੰ ਕੁੱਲ 78 ਪੰਚਾਇਤਾਂ ਦੇ ਵਿਕਾਸ ਕਾਰਜਾਂ ਦੀ ਜਿੰਮੇਵਾਰੀ ਸੌਂਪੀ ਗਈ ਸੀ। ਜਿਸਦੇ ਚਲਦੇ ਹੋਏ ਉਂਨਾਂ ਨੂੰ ਭਦੌੜ ਹਲਕੇ ਲਈ 63.54 ਕਰੋੜ ਮਿਲੇ ਸਨ, ਪਰ ਵਿਕਾਸ ਕੰਮਾਂ ਲਈ ਪੈਸੇ ਦੀ ਕਮੀ ਮਹਿਸੂਸ ਕਰਦੇ ਹੋਏ 21 ਕਰੋੜ ਵੱਖਰੇ ਮੰਜੂਰ ਕਰਵਾਏ ਗਏ। ਉਂਨਾਂ ਦੱਸਿਆ ਕਿ ਉਕਤ ਰਾਸ਼ੀ ਵਿੱਚੋਂ ਭਦੌੜ ਕਮੇਟੀ ਲਈ 17.20 ਕਰੋੜ ਰੁਪਏ, ਤਪਾ ਕਮੇਟੀ ਲਈ 12.02 ਕਰੋੜ, ਵਾਟਰ ਸਪਲਾਈ ਲਈ 2.70 ਕਰੋੜ ਰੁਪਏ, ਲਿੰਕ ਸੜਕਾਂ ਲਈ 12.60 ਕਰੋੜ, ਪਿੰਡਾਂ ‘ਚ ਕਲੱਬਾਂ ਅਤੇ ਧਰਮਸ਼ਾਲਾਵਾਂ ਲਈ 14.92 ਕਰੋੜ ਰੁਪਏ ਅਤੇ ਢਾਣੀਆ ਦੀ 24 ਘੰਟੇ ਬਿਜਲੀ ਸਪਲਾਈ ਲਈ 1.32 ਕਰੋੜ ਰੁਪਏ ਦਿੱਤੇ ਗਏ ਹਨ। ਜੋ ਚੈਕਾਂ ਰਾਹੀਂ ਤਕਸੀਮ ਕੀਤੇ ਜਾਣਗੇ।
ਗੁਰੂ ਨੇ ਦੱਸਿਆ ਕਿ ਉਹ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਊਣਾ ਅਤੇ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਪ੍ਰਤੀ ਵਚਨਬੱਧ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਇੱਕਮਾਤਰ ਉਦੇਸ਼ ਪੰਜਾਬ ਰਾਜ ਦਾ ਸਰਵਪੱਖੀ ਵਿਕਾਸ ਕਰਨਾ ਹੈ।
ਫੋਟੋ ਕੈਪਸ਼ਨ – 12 ਬੀਐਨਐਲ-01- ਪਿੰਡ ਖੁੱਡੀ ਖੁਰਦ ਲਾਇਬਰੇਰੀ ਵਿਖੇ ਸੰਗਤ ਦਰਸ਼ਨਦੌਰਾਨ ਲੋਕਾਂ ਦੀਆਂ ਸਮਸਿਆਵਾਂ ਸੁਣਦੇ ਹੋਏ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਰਬਾਰਾ ਸਿੰਘ ਗੁਰੂ