ਕੋਟਕਪੂਰਾ ਸਥਾਨਕ ਫੈਬਲ ਅਤੇ ਸਮਾਲਵੰਡਰ ਸਕੂਲ ਵਿਚ ਸਾਂਝੇ ਤੌਰ ਤੇ ਦੀਵਾਲੀ 2015 ਫੈਸਟਾ ਪ੍ਰੋਗਰਾਮ ਕਾ ਆਯੋਜਨ

0
1248

ਕੋਟਕਪੂਰਾ, 10 ਨਵੰਬਰ (ਮਖਣ ਸਿੰਘ)    –  ਕੋਟਕਪੂਰਾ ਸਥਾਨਕ ਫੈਬਲ ਅਤੇ ਸਮਾਲਵੰਡਰ ਸਕੂਲ ਵਿਚ ਸਾਂਝੇ ਤੌਰ ਤੇ ਦੀਵਾਲੀ 2015 ਫੈਸਟਾ ਪ੍ਰੋਗਰਾਮ ਪਿੰ੍ਰ: ਧਵਨ ਕੁਮਾਰ ਅਤੇ ਮੈਡਲ ਸੈਲਜ਼ਾ ਦੀ ਯੋਗ ਅਗਵਾਈ ਹੇਠ ਪੋਗਰਾਮ ਬੜੀ ਸਾਨੋ ਸ਼ਾਕਤ ਨਾਲ ਕਰਵਾਇਆ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਡਾ: ਉਮਕਾਰਜੀਤ ਸਿੰਘ ਮਰਵਾਹ ਨੇ ਸਮੂਹ ਸਟਾਫ ਦੀ ਹਾਜ਼ਰੀ ਵਿਚ ਜੋਤ ਜਗਾਕੇ ਸ਼ਮ੍ਹਾ ਰੋਸ਼ਨ ਕਰਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੇਹੇ ਪ੍ਰੋਗਰਾਮ ਕਰਨ ਨਾਲ ਬੱਚਿਆਂ ਵਿਚ ਪੜਾਂਈ ਦਾ ਨਾਲ ਨਾਲ ਸਭਿਆਚਾਰਕ ਪ੍ਰੋਗਰਾਮ ਕਰਾਉਣ ਨਾਲ ਪੰਜਾਬੀ ਵਿਰਸੇ ਸਬੰਧੀ ਜਾਗੂਰਕ ਕੀਤਾ ਜਾਂਦਾ ਹੈ । ਇਸ ਸਮੇਂ ਸਕੂਲ ਦੀ ਮਨੇਜਮੈਂਟ ਵੱਲੋਂ ਇੱਕ ਗਰੀਬ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਲੱਕੀ ਡਰਾ ਕੱਢਿਆ ਗਿਆ । ਇਸ ਸਮੇਂ ਟਰਾਈ ਕਮਾਂਡੋ ‘ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲਿਆਂ ਬੱਚਿਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ । ਸੰਸਥਾ ਦੇ ਡਾਇਰੈਕਟਰ ਨਰਿੰਦਰ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਪੰਜਾਬੀ ਵਿਰਸੇ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ । ਇਸ ਤੋਂ ਇਲਾਵਾ ਸਮਾਲ ਵੰਡਰ ਸਕੂਲ ਦੇ ਅਧਿਆਪਕਾ ਅਤੇ ਮਾਡਲਿੰਗ ਡਾਇਰੈਕਟਰ ਕਿਰਨ ਮੱਕੜ ਨੇ ਨੰਨੇ ਮੁੱਨੇ ਬੱਚਿਆਂ ਦੀ ਡਾਂਸ ਦੀ ਤਿਆਰੀ ਕਰਾਈ ਜੋ ਪ੍ਰੋਗਰਾਮ ਵਿਚ ਆਏ ਹੋਏ ਮਹਿਮਾਨਾਂ ਦੇ ਦਿਲਾਂ ਤੇ ਗਹਿਰੀ ਛਾਪ ਛੱਡ ਗਈ । ਇਸ ਪ੍ਰੋਗਰਾਮ ਦੀ ਸੰਚਾਲਕ ਮੈਡਮ ਆਨਾ ਮੁਖੀਜਾ ਅਤੇ ਪਰਮਜੀਤ ਸਿੰਘ ਨੇ ਬਾਖੂਬੀ ਨਾਲ ਨਿਭਾਈ । ਇਸ ਸਮੇਂ ਸਦਾ ਰਾਮ ਬਾਂਸਲ ਦੇ ਪਿੰ੍ਰ: ਸੁਨੀਤਾ ਮਹਿਤਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ । ਇਸ ਸਮੇਂ ਸਕੂਲ ਦੇ ਪ੍ਰਿੰ: ਧਵਨ ਕੁਮਾਰ ਅਤੇ ਮੈਡਮ ਸੈਲਜ਼ਾ ਨੇ ਸਾਂਝੇ ਤੌਰ ਤੇ ਆਏ ਹੋÂੈ ਮਹਿਮਾਨਾਂ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਕਿਹਾ ਕਿ ਅਜੇਹੇ ਪ੍ਰੋਗਰਾਮ ਭਵਿੱਖ ਵਿਚ ਵੀ ਕਰਵਾਏ ਜਾਣਗੇ ਅਤੇ ਅਜੇਹੇ ਪ੍ਰੋਗਰਾਮ ਕਰਵਾਉਣ ਨਾਲ ਭੁੱਲਦੇ ਜਾ ਰਹੇ ਪੰਜਾਬੀ ਵਿਰਸੇ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ । ਅਖੀਰ ਵਿਚ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ, ਭੰਗੜਾ ਅਤੇ ਗਿੱਧਾ ਪਾਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ । ਇਸ ਸਮੇਂ ਸਕੂਲ ਦੇ ਕੋਆਰਡੀਨੇਟਰ ਮੈਡਮ ਆਸ਼ਾ ਬਾਲਾ, ਗੁਰਜੀਤ ਸਿੰਘ, ਵੀਨਾ ਰਾਣੀ, ਲਵਲੀ ਸਿੰਘ, ਕਰਮਜੀਤ ਕੌਰ ਅਨੁ ਧੀਂਗੜਾ, ਉਰਾਵੱਸੀ, ਅੰਜੂ ਚਾਵਲਾ, ਕੀਰਤੀ ਚੌਪੜਾ ਆਦਿ ਹਾਜ਼ਰ ਸਨ ।

1