ਕਿਡ ਵੈਲੀ ਸਕੂਲ ਰਾਜਪੁਰਾ ਵਲੋਂ ਤੀਸਰਾ ਸਲਾਨਾ ਪ੍ਰੋਗਰਾਮ ਧੂਮਧਾਮ ਨਾਲ ਸਮਾਪਤ

0
740

ਕਿਡ ਵੈਲੀ ਸਕੂਲ ਰਾਜਪੁਰਾ ਵਲੋਂ ਤੀਸਰਾ ਸਲਾਨਾ ਪ੍ਰੋਗਰਾਮ ਧੂਮਧਾਮ ਨਾਲ ਸਮਾਪਤ

ਰਾਜਪੁਰਾ (ਧਰਮਵੀਰ) ਕਿਡ ਵੈਲੀ ਸਕੂਲ ਗੋਬਿੰਦ ਕਲੌਨੀ ਰਾਜਪੁਰਾ ਟਾਊਨ ਵਲੋਂ ਪਟੇਲ ਮੇਮੋਰਅਿਲ ਨੈਸ਼ਨਲ ਕਾਲੇਜ ਦੇ ਕਲਚਰਲ ਹਾਲ ਵਿੱਚ ਮਿਤੀ 13 ਦਸੰਬਰ ਦਿਨ ਐਤਵਾਰ ਨੂੰ ਤੀਸਰਾ ਸਲਾਨਾ ਪ੍ਰੋਗਰਾਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਛੋਟੇ ਛੋਟੇ ਬਚਿਆ ਨੇ ਕਲਚਰਲ ਆਈਟਮਾ ਪੇਸ਼ ਕਰਕੇ ਸਮੂਹ ਹਾਜਰੀਨ ਮਾਪੇ ਅਤੇ ਟੀਚਰਾ ਨੂੰ ਹੈਰਾਨ ਕਰ ਦਿਤਾ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪਟੇਲ ਕਾਲੇਜ ਦੇ ਪ੍ਰਿੰਸੀਪਲ ਸ਼੍ਰੀ ਅਸ਼ਵਨੀ ਕੁਮਾਰ ਅਤੇ ਵਿਸ਼ੇਸ ਮਹਿਮਾਨ ਡਾ. ਸਵਰਾਜ ਸਿੰਘ ਯੂ ਐਸ ਏ ਰਾਈਟਰਜ ਅਤੇ ਸਕਾਲਰਜ ਪਬਲਿਕ ਸਕੂਲ ਦੇ ਚੇਅਰਮੈਨ ਸ਼੍ਰੀ ਤਰਸੇਮ ਜੋਸ਼ੀ ਅਤੇ ਪਿੰ੍ਰਸੀਪਲ ਸ਼੍ਰੀ ਮਤੀ ਸੁਦੇਸ਼ ਜੋਸ਼ੀ ਸਨ ਜਿਹਨਾਂ ਨੇ ਇਸ ਸਕੂਲ ਦੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ।ਪ੍ਰੋਗਰਾਮ ਦੀ ਸਮਾਪਤੀ ਨੈਸ਼ਨਲ ਗੀਤ ਜਨ ਗਨ ਮਨ ਨਾਲ ਹੋਈ ਅਤੇ ਆਏ ਹੋਏ ਮਾਪਿਆ ਨੂੰ ਫੈਸ਼ਨ ਸ਼ੌ ਸਟਾਈਲ ਵਾਂਗ ਸਟੇਜ ਤੇ ਬੁਲਾਇਆ ਗਿਆ ਅਤੇ ਅੱਵਲ ਆਏ ਬਚਿਆ ਦੇ ਮਾਪਿਆ ਨੂੰ ਵੀ ਕਿਡ ਵੈਲੀ ਸਕੂਲ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਮਿੱਤਲ, ਮੁੱਖ ਮਹਿਮਾਨ ਸ੍ਰੀ ਅਸ਼ਵਨੀ ਕੁਮਾਰ ਪ੍ਰਿੰਸੀਪਲ ਅਤੇ ਸਕਾਲਰਜ ਸਕੂਲ ਦੀ ਪ੍ਰਿੰਸੀਪਲ ਸ਼੍ਰੀ ਮਤੀ ਸੁਦੇਸ਼ ਜੋਸ਼ੀ ਵਲੋਂ ਸਨਮਾਨਿਤ ਕੀਤਾ ਗਿਆ।ਭਾਵੇ ਇਹ ਪ੍ਰੋਗਰਾਮ ਕੁਝ ਨਵੀਂ ਕਿਸਮ ਦਾ ਜਾਪ ਰਿਹਾ ਸੀ ਪਰ ਇਸ ਪ੍ਰੋਗਰਾਮ ਵਿੱਚ ਮਾਪਿਆ ਦੇ ਪ੍ਰਤੀ ਬਚਿਆ ਦਾ ਪਿਆਰ ਤੇ ਬਚਿਆ ਪ੍ਰਤੀ ਮਾਪਿਆ ਅਤੇ ਅਧਿਆਪਿਕਾਵਾਂ ਦੇ ਪਿਆਰ ਦੀ ਝੱਲਕ ਸਾਫ ਦਿਖਾਈ ਦੇ ਰਹੀ ਸੀ।ਕਿਡਜ ਸਕੂਲ ਦੇ 2 ਅਧਿਆਪਿਕਾਵਾਂ ਵਲੋਂ ਸਟੇਜ ਦੀ ਸੇਵਾ ਬਹੁਤ ਹੀ ਸੁੱਚਜੇ ਤਰੀਕੇ ਨਾਲ ਨਿਭਾਈ ਗਈ ਤੇ ਉਹਨਾਂ ਨੇ ਵੀ ਬਚਿਆ ਨੂੰ ਚੰਗੇ ਤਰੀਕੇ ਨਾਲ ਸਿਖਿਆ ਤੇ ਜੀਵਨ ਬਾਰੇ ਲਾਈਵ ਜਾਣਕਾਰੀ ਦਿੱਤੀ ਤੇ ਸਾਰਾ ਹਾਲ ਤਾਲੀਆਂ ਦੀ ਗੜਗੜਾਹਟ ਨਾਲ ਗੂੰਜ ਰਿਹਾ ਸੀ।ਮੁੱਖ ਮਹਿਮਾਨ ਅਤੇ ਵਿਸ਼ੇਸ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇਣ ਤੋਂ ਬਾਦ ਸਾਰਿਆ ਲਈ ਸ਼ਾਨਦਾਰ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਇਹ ਪ੍ਰੋਗਰਾਮ ਕੁਝ ਨੁਵੇਕਲੀ ਤੇ ਬਚਿਆ ਦੇ ਕਰਤਬ ਦੇਖ ਕੇ ਹੈਰਾਨੀ ਕਰਨ ਵਾਲਾ ਮਹਿਸੂਸ ਕੀਤਾ ਕਿਉਂਕਿ ਇਤਨੀ ਛੋਟੀ ਛੋਟੀ ਉਮਰ ਦੇ ਬੱਚਿਆ ਨੂੰ ਐੈਕਟਿੰਗ ਤੇ ਐਕਸ਼ਨ ਨਾਲ ਜੋੜਨਾ ਬਹੁਤ ਵੱਡੀ ਗੱਲ ਹੈ।