ਕਰਮਚਾਰੀ ਸੰਘ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ

0
281

 

ਰਾਜਪੁਰਾ 23 ਸਤੰਬਰ (ਧਰਮਵੀਰ ਨਾਗਪਾਲ) ਪੰਜਾਬ ਵਾਟਰ ਸਪਲਾਈ ਅਤੇ ਸਿਵਰੇਜ ਬੋਰਡ ਕਰਮਚਾਰੀ ਸੰਘ ਦੀ ਜਥੇਬੰਦੀ ਭਾਰਤੀ ਮਜਦੂਰ ਸੰਘ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਭਾਰਤੀ ਮਜਦੂਰ ਸੰਘ ਦਾ ਝੰਡਾ ਵਾਟਰ ਸਪਲਾਈ ਅਤੇ ਸਿਵਰੇਜ ਬੋਰਡ ਦੇ ਦਫਤਰ ਅੱਗੇ ਸ਼੍ਰੀ ਵਿਜਯ ਕੁਮਾਰ ਪ੍ਰਧਾਨ ਪੰਜਾਬ ਵਾਟਰ ਸਪਲਾਈ ਅਤੇ ਸਿਵਰੇਜ ਬੋਰਡ ਕਰਮਚਾਰੀ ਸ਼ੰਘ ਦੇ ਕਰ ਕਮਲਾ ਨਾਲ ਲਹਿਰਾਉਣ ਦੀ ਰਸਮ ਅਦਾ ਕੀਤੀ ਜਿਸ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਸੰਘ ਦੇ ਚੇਅਰਮੈਨ ਸ਼੍ਰੀ ਰੋਸ਼ਨ ਲਾਲ ਅਤੇ ਸਾਰੇ ਅਹੁੂਦੇਦਾਰ ਕਰਮਚਾਰੀ ਸਾਥੀ ਅਤੇ ਨਗਰ ਕੌਂਸਲ ਸਫਾਈ ਮਜਦੂਰ ਸ਼ੰਘ ਦੇ ਪ੍ਰਧਾਨ ਸਤਪਾਲ ਅਤੇ ਹੋਰ ਅ੍ਹਹੂਦੇਦਾਰ ਕਰਮਚਾਰੀ ਸਾਥੀਆਂ ਸਮੇਤ ਸ਼ਾਮਲ ਹੋਏ। ਪੰਜਾਬ ਵਾਟਰ ਸਪਲਾਈ ਅਤੇ ਸਿਵਰੇਜ ਬੋਰਡ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਮੰਗਾ ਸਬੰਧੀ ਮੰਗ ਪੱਤਰ ਪੰਜਾਬ ਵਾਟਰ ਸਪਲਾਈ ਅਤੇ ਸਿਵਰੇਜ ਬੋਰਡ ਅਤੇ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਅਤੇ ਕਾਰਜ ਸਾਧਕ ਅਫਸਰ ਰਾਜਪੁਰਾ ਦੇ ਦਫਤਰ ਵਿੱਚ ਦਿਤਾ ਗਿਆ। ਇਸ ਸਮੇਂ ਪ੍ਰਧਾਨ ਵਿਜਯ ਕੁਮਾਰ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾ ਛੇਤੀ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਜਥੇਬੰਦੀਆਂ ਵਲੋਂ ਸੰਘਰਸ਼ ਤੇਜ ਕੀਤਾ ਜਾਵੇਗਾ।