ਕਬੱਡੀ ਮੁਕਾਬਲੇ 16 ਜੁਲਾਈ ਤੋਂ—— ਭਰਤੀ ਰੈਲੀ ਜਲੰਧਰ ਵਿਖੇ 5 ਅਗਸਤ ਤੋਂ

0
28

ਦਫ਼ਤਰ ਜਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਮੁਕਾਬਲੇ 16 ਜੁਲਾਈ ਤੋਂ
-ਸਬ ਡਵੀਜਨ ਪੱਧਰ ‘ਤੇ ਹੋਣਗੇ 7 ਟੂਰਨਾਮੈਂਟ
ਲੁਧਿਆਣਾ, 12 ਜੁਲਾਈ (000)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਦਾ ਰਹੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਵੱਖ-ਵੱਖ ਵਿਭਾਗਾਂ ਨੂੰ ਆਪਣੀ ਗਤੀਵਿਧੀਆਂ ਕਰਾਉਣ ਬਾਰੇ ਆਦੇਸ਼ ਦਿੱਤੇ ਗਏ ਹਨ। ਜਿਸ ਤਹਿਤ ਖੇਡ ਵਿਭਾਗ ਵੱਲੋਂ ਜ਼ਿਲ•ਾ ਲੁਧਿਆਣਾ ਵਿੱਚ ਸਬ ਡਵੀਜ਼ਨ ਪੱਧਰ ਦੇ 7 ਕਬੱਡੀ ਟੂਰਨਾਮੈਂਟ (ਨੈਸ਼ਨਲ ਸਟਾਈਲ) ਕਰਵਾਏ ਜਾ ਰਹੇ ਹਨ। ਇਹ ਟੂਰਨਾਮੈਂਟ 16 ਜੁਲਾਈ ਤੋਂ ਲੈ ਕੇ 19 ਜੁਲਾਈ ਤੱਕ ਕਰਵਾਏ ਜਾਣਗੇ। ਇਹ ਮੁਕਾਬਲੇ ਅੰਡਰ-14, 18 ਅਤੇ 25 (ਲੜਕੇ/ਲੜਕੀਆਂ) ਵਰਗ ਵਿੱਚ ਕਰਵਾਏ ਜਾਣਗੇ।
ਇਨ•ਾਂ ਦਾ ਵੇਰਵਾ ਦਿੰਦਿਆਂ ਜ਼ਿਲ•ਾ ਖੇਡ ਅਫ਼ਸਰ ਸ੍ਰ. ਰਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 16 ਅਤੇ 17 ਜੁਲਾਈ ਨੂੰ ਸਬ ਡਵੀਜਨ ਲੁਧਿਆਣਾ (ਪੱਛਮੀ) ਦਾ ਟੂਰਨਾਮੈਂਟ ਪਿੰਡ ਥਰੀਕੇ ਵਿਖੇ, ਲੁਧਿਆਣਾ (ਪੂਰਬੀ) ਦਾ ਪਿੰਡ ਖਾਸੀ ਕਲ•ਾਂ ਵਿਖੇ, ਰਾਏਕੋਟ ਦਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਕਰਵਾਇਆ ਜਾਵੇਗਾ। ਇਸੇ ਤਰ•ਾਂ 18 ਅਤੇ 19 ਜੁਲਾਈ ਨੂੰ ਸਬ ਡਵੀਜਨ ਜਗਰਾਂਉ ਦਾ ਪਿੰਡ ਸਲੇਮਪੁਰਾ ਵਿਖੇ, ਖੰਨਾ ਦਾ ਨਰੇਸ਼ ਚੰਦਰ ਸਟੇਡੀਅਮ ਖੰਨਾ ਵਿਖੇ, ਸਮਰਾਲਾ ਦਾ ਪਿੰਡ ਕੁੱਬੇ ਵਿਖੇ ਅਤੇ ਪਾਇਲ ਦਾ ਟੂਰਨਾਮੈਂਟ ਪਿੰਡ ਰਾਮਪੁਰ ਵਿਖੇ ਕਰਵਾਇਆ ਜਾਵੇਗਾ।
ਉਨ•ਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖ਼ਿਡਾਰੀ ਆਪਣੇ ਨਾਲ ਉਮਰ ਦਾ ਸਬੂਤ ਨਾਲ ਲੈ ਕੇ ਆਉਣ। ਭਾਗ ਲੈਣ ਵਾਲੇ ਖ਼ਿਡਾਰੀਆਂ ਨੂੰ ਰਿਫਰੈੱਸ਼ਮੈਂਟ ਅਤੇ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਸਬ ਡਵੀਜਨ ਪੱਧਰ ਦੇ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਖ਼ਿਡਾਰੀਆਂ ਦਾ ਜ਼ਿਲ•ਾ ਪੱਧਰੀ ਟੂਰਨਾਮੈਂਟ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ।