ਐਸ.ਏ.ਐਸ.ਨਗਰ ਵਿਖੇ ਆਪਣੀ ਕਿਸਮ ਦੇ ਪੰਜਾਬ ’ਚ ਬਣੇ ਪਹਿਲੇ ਲੇਬਰ ਸੈੱਡ-ਕਮ- ਰੈਣ ਬਸੇਰੇ ਨੂੰ ਕਿਰਤੀਆਂ ਨੂੰ ਕੀਤਾ ਸਮਰਪਿਤ : ਚੁੰਨੀ ਲਾਲ ਭਗਤ

0
322

ਐਸ.ਏ.ਐਸ.ਨਗਰ: 30 ਅਕਤੂਬਰ (ਧਰਮਵੀਰ ਨਾਗਪਾਲ) ਕਿਰਤ, ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਸ੍ਰੀ ਚੁੰਨੀ ਲਾਲ ਭਗਤ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ –66 ਏ ਵਿਖੇ ਪੰਜਾਬ ’ਚ ਆਪਣੀ ਕਿਸਮ ਦੇ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪਹਿਲੇ ਲੇਬਰ ਸੈੱਡ-ਕਮ-ਰੈਣ ਬਸੇਰਾ ਕਿਰਤੀਆਂ ਨੂੰ ਸਮਰਪਿਤ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਹਰ ਜ਼ਿਲ•ਾ ਸਦਰ ਮੁਕਾਮਾਂ ਤੋਂ ਇਲਾਵਾ ਬਲਾਕ ਪੱਧਰ ਤੇ ਵੀ ਅਜਿਹੇ ਲੇਬਰ ਸੈੱਡ-ਕਮ-ਰੈਣ ਬਸੇਰੇ ਉਸਾਰੇ ਜਾਣਗੇ ਕਿਰਤ ਮੰਤਰੀ ਪੰਜਾਬ ਨੇ ਦੱਸਿਆ ਕਿ ਪੰਜਾਬ ’ਚ 29 ਲੇਬਰ ਸੈੱਡ-ਕਮ-ਰੈਣ ਬਸੇਰੇ ਉਸਾਰੀ ਅਧੀਨ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਉਸਾਰੀ ਦਾ ਕੰਮ ਮੁਕੰਮਲ ਹੋਣ ਉਪਰੰਤ ਕਿਰਤੀਆਂ ਨੁੂੰ ਸਮਰਪਿਤ ਕੀਤਾ ਗਿਆ ਹੈ ਅਤੇ ਬਾਕੀ ਉਸਾਰੀ ਅਧੀਨ ਲੇਬਰ ਸੈੱਡ-ਕਮ-ਰੈਣ ਬਸੇਰਿਆਂ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਜਿਨ•ਾ ਨੂੰ ਕਿ ਕਿਰਤੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਪੰਜਾਬ ਰਾਜ ਦੇ ਸਾਰੇ ਜ਼ਿਲਿ•ਆਂ ਵਿੱਚ ਇਹ ਉਸਾਰੀਆਂ ਕਿਰਤੀਆਂ ਲਈ ਲੇਬਰ ਸੈਡ-ਕਮ-ਨਾਈਟ ਸ਼ੈਲਟਰ ਸਕੀਮ ਅਧੀਨ ਕਰਵਾਈ ਜਾ ਰਹੀ ਹੈ। ਇਸ ਸਕੀਮ ਦਾ ਮੁੱਖ ਉਦੇਸ ਉਸਾਰੀ ਕਿਰਤੀ, ਜੋ ਕੰਮ ਦੀ ਭਾਲ ਵਿੱਚ ਸਵੇਰੇ ਸੜਕਾਂ ਤੇ ਖੜ•ੇ ਹੁੰਦੇ ਹਨ, ਉਨ•ਾਂ ਨੂੰ ਮੀਂਹ, ਹਨੇਰੀ, ਧੁੱਪ ਆਦਿ ਤੋਂ ਬਚਾਉਣ ਲਈ ਉਨ•ਾਂ ਦੇ ਖੜ•ੇ ਹੋਣ ਦਾ ਟਿਕਾਣਾ ਬਨਾਉਣਾ ਹੈ ਅਤੇ ਜਿਨ•ਾਂ ਕਿਰਤੀਆਂ ਪਾਸ ਰਾਤ ਰਹਿਣ ਦਾ ਕੋਈ ਟਿਕਾਣਾ ਨਹੀਂ ਉਨ•ਾਂ ਲਈ ਨਾਈਟ ਸੈਲਟਰ ਮੁਹਈਆ ਕਰਵਉਣਾ ਹੈ। ਉਨ•ਾਂ ਦੱਸਿਆ ਕਿ ਹੁਣ ਐਸ.ਏ.ਐਸ.ਨਗਰ ਵਿਖੇ ਕਿਰਤੀਆਂ ਨੂੰ ਚੌਂਕਾਂ ਅਤੇ ਸੜਕਾਂ ਆਦਿ ਤੇ ਨਹੀਂ ਖੜਨਾ ਪਵੇਗਾ ਅਤੇ ਹੁਣ ਉਨ•ਾਂ ਦੀ ਸਹੂਲਤ ਲਈ ਲੇਬਰ ਸੈੱਡ-ਕਮ-ਨਾਈਟ ਸੈਲਟਰ ਦੀ ਉਸਾਰੀ ਕੀਤੀ ਗਈ ਹੈ। ਕਿਰਤ ਮੰਤਰੀ ਪੰਜਾਬ ਨੇ ਦੱਸਿਆ ਕਿ ਕਿਰਤੀਆਂ ਦਾ ਰਾਜ ਦੇ ਵਿਕਾਸ ਕਾਰਜਾਂ ਵਿੱਚ ਅਹਿੰਮ ਰੋਲ ਹੁੰਦਾ ਹੈ ਅਤੇ ਪੰਜਾਬ ਕਿਰਤ ਭਲਾਈ ਬੋਰਡ ਵੱਲੋਂ ਕਿਰਤੀਆਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਕਿਰਤੀਆਂ-ਕਾਮਿਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ•ਦੇ ਬੱਚਿਆਂ ਨੂੰ ਵਜੀਫਾ ਸਕੀਮ ਸ਼ੁਰੂ ਕੀਤੀ ਗਈ ਹੈ ਅਤੇ ਕਿਰਤੀਆਂ ਦੀਆਂ ਲੜਕੀਆਂ ਦੇ ਵਿਆਹ ਵੇਲੇ 21 ਹਜ਼ਾਰ ਰੁਪਏ ਦਾ ਸਗਨ ਵਜੋਂ ਦਿੱਤੇ ਜਾਂਦੇ ਹਨ। ਉਨ•ਾਂ ਦੱਸਿਆ ਕਿ ਜੇਕਰ ਕਿਰਤੀਆਂ ਦੀ ਹਾਦਸੇ ਕਾਰਨ ਮੌਤ ਹੋ ਜਾਂਦੀ ਹੈ ਜਾਂ ਪੁਰਨਰੂਪ ਵਿੱਚ ਅਪੰਗ ਹੋ ਜਾਂਦੇ ਹਨ ਉਨ•ਾਂ ਨੂੰ 2 ਲੱਖ ਰੁਪਏ ਦੀ ਐਕਸਗਰੇਸੀਆਂ ਗਰਾਂਟ ਦਿੱਤੀ ਜਾਂਦੀ ਹੈ ਅਤੇ ਕੁਦਰਤੀ ਮੌਤ ਹੋਣ ਤੇ 1 ਲੱਖ 50 ਹਜ਼ਾਰ ਰੁਪਏ ਦੀ ਐਕਸਗਰੇਸੀਆਂ ਰਰਾਂਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ।