ਆਖਿਰ ਬੀ ਜੇ ਪੀ ਦੇ ਉਮੀਦਵਾਰ ਸ਼੍ਰੀ ਪ੍ਰਵੀਨ ਛਾਬੜਾ ਨੇ ਨਗਰ ਕੌਂਸਲ ਰਾਜਪੁਰਾ ਦੀ ਪ੍ਰਧਾਨਗੀ ਹਾਸਲ ਕੀਤੀ

0
325

ਅਕਾਲੀ ਪਾਰਟੀ ਦੇ ਉਮੀਦਵਾਰ ਸ੍ਰ. ਗੁਰਿੰਦਰਪਾਲ ਸਿੰਘ ਜੋਗਾ ਨੂੰ ਉਪ ਪ੍ਰਧਾਨ ਬਣੇ

ਰਾਜਪੁਰਾ 22 ਜੁਲਾਈ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਖੇ ਬੀਤੇ 5 ਮਹੀਨਿਆਂ ਤੋਂ ਚੱਲਦੇ ਆ ਰਹੇ ਵਿਵਾਦ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨਗੀ ਨੂੰ ਲੈ ਕੇ ਹੋਏ ਬੀ ਜੇ ਪੀ ਅਤੇ ਅਕਾਲੀ ਪਾਰਟੀ ਆਮੋ ਸਾਹਮਣੇ ਹੋ ਗਈਆਂ ਸਨ। 25 ਫਰਵਰੀ ਤੋਂ 21 ਜੁਲਾਈ ਤੱਕ ਪ੍ਰਧਾਨਗੀ ਨੂੰ ਲੈ ਕੇ ਮਸਲਾ ਲਟਕਦਾ ਆ ਰਿਹਾ ਸੀ ਕਿ ਕੋਣ ਬਣੇਗਾ ਨਗਰ ਕੌਂਸਲ ਰਾਜਪੁਰਾ ਦਾ ਪ੍ਰਧਾਨ, ਜਿਸ ਤੇ ਭਾਜਪਾ ਅਤੇ ਅਕਾਲੀ ਜਿੱਤੇ ਹੋਏ ਉਮੀਦਵਾਰ ਆਮਣੇ ਸਾਹਮਣੇ ਹੋ ਗਏ। ਪੜਾਉ ਘੱਟਣ ਦੀ ਬਜਾਏ ਦਿਨ ਬਦਿਨ ਵਧਦਾ ਹੀ ਚਲਾ ਗਿਆ, ਜਿਸ ਤੇ ਰਾਜਪੁਰਾ ਦੇ ਲੋਕਾ ਨੂੰ ਇਸ ਪੜਾਉ ਦਾ ਭਾਰੀ ਨੁਕਸਾਨ ਹੋਇਆ ਕਿਉਂਕਿ ਚੰਹੂ ਪਾਸਿਉ ਵਿਕਾਸ ਦੇ ਕੰਮ ਰੁੱਕ ਗਏ। ਇਸ ਪੜਾਉ ਨੂੰ ਕਿਸ ਤਰਾਂ ਖਤਮ ਤੇ ਨਜਦੀਕ ਲਿਆਉਣ ਲਈ ਉੱਚੇ ਸੱਤਰਾ ਦੇ ਲੀਡਰਾ ਨੂੰ ਦੱਖਲ ਅੰਦਾਜੀ ਕਰਨੀ ਪਈ । ਜਦੋਂ ਅਨਿਲ ਜੋਸ਼ੀ ਕੈਬਨਿਟ ਮੰਤਰੀ ਪੰਜਾਬ ਨੇ ਰਾਜਪੁਰਾ ਵਿੱਖੇ ਆ ਕੇ ਦੋਹਾ ਪਾਰਟੀਆਂ ਦੇ ਨੁਮਾਇੰਦੀਆਂ ਨੂੰ ਸਦਾ ਦੇ ਕੇ ਸਹਿਮਤੀ ਤੇ ਮਨਾ ਲਿਆ ਗਿਆ ਕਿ ਪ੍ਰਧਾਨਗੀ ਦਾ ਨੁਮਾਇੰਦਾ ਬੀ ਜੇ ਪੀ ਦਾ ਹੀ ਹੋਵੇਗਾ, ਜਿਸ ਤੇ ਦੋਹਾ ਪਾਰਟੀਆਂ ਨੂੰ ਮੰਨਣਾ ਪਿਆ, ਪਰ ਪਹਿਲੇ ਕੁਝ ਦਿਨਾ ਵਿੱਚ ਇਸ ਅਫਵਾਹ ਦਾ ਜੋਰ ਸੀ ਕਿ ਪ੍ਰਧਾਨ ਅਕਾਲੀ ਪਾਰਟੀ ਦਾ ਹੀ ਬਣੇਗਾ ਪਰ 2 ਦਿਨ ਪਹਿਲਾ ਹੀ ਹਵਾ ਦਾ ਰੁੱਖ ਬਦਲਣ ਤੇ ਅਕਾਲੀ ਗਰੁਪ ਵਿੱਚ ਨਿਰਾਸ਼ਾ ਛਾ ਗਈ ਜਿਸ ਤੇ ਚੋਣ ਅਧਿਕਾਰੀ ਸ਼੍ਰੀ ਵਿਨੋਦ ਕੁਮਾਰ ਡੀ ਡੀ ਪੀ ੳ ਨੇ ਰਾਜਪੁਰਾ ਵਿੱਖੇ ਪ੍ਰਧਾਨਗੀ ਅਤੇ ਉਪ-ਪ੍ਰਧਾਨਗੀ ਦਾ ਐਲਾਨ ਕਰਦਿਆਂ ਪ੍ਰਵੀਨ ਛਾਬੜਾ ਨੂੰ ਪ੍ਰਧਾਨ ਅਤੇ ਐਡਵੋਕੇਟ ਸ੍ਰ. ਗੁਰਿੰਦਰ ਪਾਲ ਸਿੰਘ ਜੋਗਾ ਨੂੰ ਜੋ ਕਿ ਅਕਾਲੀ ਪਾਰਟੀ ਦਾ ਨੁਮਾਇੰਦਾ ਹੈ ਨੂੰ ਉਪ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਬਣਾਇਆ ਗਿਆ। ਜਿਸ ਤੇ ਦੋਹਾ ਪਾਰਟੀਆਂ ਦੇ ਨੁਮਾਇੰਦੇ ਆਪਣੇ ਕਾਫਲਿਆਂ ਨਾਲ ਪੀ ਡਬਲਯੂ ਡੀ ਦੇ ਰੈਸਟ ਹਾਉਸ ਪਹੁੰਚੇ ਅਤੇ ਅਨਿਲ ਜੋਸ਼ੀ ਨੇ ਦੋਹਾ ਪਾਰਟੀਆਂ ਦੇ ਨੁਮਾਇੰਦਿਆਂ ਦਾ ਮੂੰਹ ਮਿੱਠਾ ਕਰਵਾ ਕੇ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਦੋਹਾ ਪਾਰਟੀਆਂ ਦੇ ਨੁਮਾਇੰਦੇ ਇੱਕ ਜੁੱਟ ਹੋ ਕੇ ਮਨ ਮੁਟਾੳ ਤੋਂ ਬਿਨਾਂ ਸ਼ਹਿਰ ਦੇ ਵਿਕਾਸ ਲਈ ਵਚਨਬੰਧ ਰਹਿਣਗੇ ਅਤੇ ਸ਼ਹਿਰ ਦੇ ਵਿਕਾਸ ਲਈ ਫੰਡਾ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਲਕਾ ਘਨੌਰ ਦੀ ਐਮ ਐਲ ਏ ਬੀਬੀ ਹਰਪ੍ਰੀਤ ਕੌਰ ਅਤੇ ਸਾਬਕਾ ਮੰਤਰੀ ਰਾਜ ਖੁਰਾਨਾ ਦੇ ਇਲਾਵਾ ਅਕਾਲੀ ਭਾਜਪਾ ਗਠਬੰਧਨ ਦੇ ਆਗੂ ਅਤੇ ਵਰਕਰ ਹਾਜਰ ਸਨ। ਯਾਦ ਰਹੇ ਕਿ ਇਸ ਮੌਕੇ ਅਕਾਲੀ ਲੀਡਰ ਦੀਪਇੰਦਰ ਸਿੰਘ ਢਿੱਲੋ, ਜਥੇਦਾਰ ਸੁਰਜੀਤ ਸਿੰਘ ਗੜੀ ਗੈਰਹਾਜਰ ਰਹੇ।