ਅਧਾਰਸ਼ਿਲਾ ਸਕੂਲ ਦੀ ਹਰਮਜੀਤ ਕੌਰ ਨੇ ਸੀਬੀਐਸਈ ਅਥਲੈਟਿਕਸ ਵਿੱਚ ਸਿਲਵਰ ਮੈਡਲ ਜਿਤਿਆ

0
271

 

ਰਾਜਪੁਰਾ (ਧਰਮਵੀਰ ਨਾਗਪਾਲ) ਸੀਬੀਐਸਈ ਦੁਆਰਾ ਡੀ ਏ ਵੀ ਸਕੂਲ ਚੀਕਾ (ਹਰਿਆਣਾ) ਵਿੱਚ ਅਥਲੈਟਿਕਸ ਕਲਸਤਰ -15 ਜੋਕਿ ਭਾਰਤ ਸਰਕਾਰ ਤੋਂ ਮੰਜੂਰ ਸ਼ੁਦਾ ਹੈ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਹਰਿਆਣਾ ਦੇ 19 ਜਿਲਿਆ ਦੇ 14-15-19 ਸਾਲ ਦੀ ਉਮਰ ਤੋਂ ਘੱਟ ਸਕੂਲੀ ਵਿਦਿਆਰਥੀਆਂ ਨੇ ਹਿਸਾ ਲਿਆ।ਲੜਕੀਆਂ ਦੀ 14 ਸਾਲ ਤੋਂ ਘੱਟ ਉਮਰ ਦੀ 400 ਮੀਟਰ ਦੀ ਦੌੜ ਵਿੱਚ ਰਾਜਪੁਰਾ ਦੇ ਆਧਾਰਸ਼ਿਲਾ ਸੀਨੀਅਰ ਸੈਕੰਡਰੀ ਸਕੂਲ ਦੀ ਨੌਵੀ ਕਲਾਸ ਦੀ ਵਿਦਿਆਰਥੀ ਹਰਮਨਪ੍ਰੀਤ ਕੌਰ ਪੁਤਰੀ ਜਗਤਾਰ ਸਿੰਘ ਅਤੇ ਸੰਦੀਪ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਕੁਝ ਦਿਨ ਪਹਿਲਾ ਬਾਹਰਵੀਂ ਕਲਾਸ ਦੀ ਵਿਦਿਆਰਥਣ ਅਰਪਨਦੀਪ ਕੌਰ ਨੇ ਔਪਨ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਪਟਿਆਲਾ ਵਿੱਚ ਔਪਨ ਸਾਇਥ 10 ਮੀਟਰ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਸੀ। ਇਸੇ ਤਰਾਂ ਆਧਾਰਸ਼ਿਲਾ ਸੀਨੀਅਰ ਸੈਕੰਡਰੀ ਸਕੂਲ ਨੇ ਇਕ ਵਾਰ ਫਿਰ ਸਾਬਤ ਕਰ ਦਿਤਾ ਹੈ ਕਿ ਸਿਆਿ ਦੇ ਨਾਲ ਨਾਲ ਉਹ ਵਿਦਿਆਰਥੀਆਂ ਦੇ ਸਮੂਹ ਵਿਕਾਸ ਵਿੱਚ ਵੀ ਬਹੁਤ ਅੱਗੇ ਹੈ ਅਤੇ ਇਹ ਖੇਡਾ ਵਿੱਚ ਵੀ ਰਾਜਪੁਰਾ ਦੇ ਸਮੂਹ ਸਕੂਲਾ ਨਾਲੋਂ ਅਗੇ ਹੈ। ਇਸ ਮੌਕੇ ਆਧਾਰਸ਼ਿਲਾ ਸਕੂਲ ਦੇ ਚੇਅਰਮੈਨ ਪ੍ਰੋਫੈਸਰ ਬੀ.ਕੇ ਛਾਬੜਾ ਅਤੇ ਪਿੰ੍ਰਸੀਪਲ ਸ਼੍ਰੀ ਨਿਤਿਨ ਛਾਬੜਾ ਨੇ ਹਰਮਨਪ੍ਰੀਤ ਨੂੰ ਵਧਾਈਆਂ ਦਿਤੀਆਂ ਅਤੇ ਉਸਨੂੰ ਸਨਮਾਨਿਤ ਕੀਤਾ