ਅਕਾਲੀ ਦਲ ਅੰਮ੍ਰਿਤਸਰ ਦੇ ਜਿਲ•ਾ ਪ੍ਰਧਾਨ ਜੱਥੇਦਾਰ ਚੀਮਾ ਤੇ ਜਾਨਲੇਵਾ ਹਮਲਾ, ਵਾਲ ਵਾਲ ਬਚੇ

0
375

ਅਕਾਲੀ ਦਲ ਅੰਮ੍ਰਿਤਸਰ ਦੇ ਜਿਲ•ਾ ਪ੍ਰਧਾਨ ਜੱਥੇਦਾਰ ਚੀਮਾ ਤੇ ਜਾਨਲੇਵਾ ਹਮਲਾ, ਵਾਲ ਵਾਲ ਬਚ
ਲੁਧਿਆਣਾ 9 ਨਵੰਬਰ (raj kumar) ਸ੍ਰੋਮਣੀ ਅਕਾਲੀ ਦਲ ਦੇ ਜਿਲ•ਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਤੇ ਦੇਰ ਰਾਤੀਂ ਅਣਪਛਾਤਿਆਂ ਦੁਆਰਾ ਹਮਲਾ ਕੀਤੇ ਜਾਣ ਦੀ ਖਬਰ ਮਿਲੀ ਹੇ। ਇਸ ਸਬੰਧੀ ਗੱਲ ਕਰਨ ਤੇ ਜੱਥੇਦਾਰ ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਉਹ ਇਸ ਸਮੇਂ ਥਾਣਾ ਸਲੇਮਟਾਬਰੀ ਹਨ ਅਤੇ ਪੂਰੀ ਤਰ•ਾਂ ਸੁਰੱਖਿਅਤ ਹਨ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਰਾਤੀਂ 8 ਕੁ ਵਜੇ ਦੇ ਕਰੀਬ ਉਹ ਗੁਰਸੇਵਕ ਸਿੰਘ ਆਨੰਦਪੁਰੀ ਨਾਲ ਭੱਟੀਆਂ ਪਾਸੇ ਤੋਂ ਆ ਰਹੇ ਸਨ। ਜਲੰਧਰ ਬਾਈਪਾਸ ਅੰਬੇਡਕਰ ਚੌਂਕ ਪਾਰ ਕਰਕੇ ਜਦੋਂ ਉਹ ਦਾਣਾ ਮੰਡੀ ਦੇ ਨਜਦੀਕ ਪਹੁੰਚੇ ਤਾਂ ਦੋ ਮੂੰਹ ਢੱਕੇ ਵਿਆਕਤੀਆਂ ਨੇ ਉਨ•ਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਅਤੇ ਨਾ ਰੁਕਣ ਤੇ ਉਨ•ਾਂ ਮੇਰੇ ਪਾਸੇ ਵਾਲੀ ਖਿੜਕੀ ਵਿੱਚ ਬੇਸਵਾਲ ਵਰਗੀ ਭਾਰੀ ਚੀਜ ਮਾਰੀ ਜਿਸ ਨਾਲ ਸ਼ੀਸ਼ਾ ਟੁੱਟ ਗਿਆ। ਅਜਿਹਾ ਹੋਣ ਤੇ ਮੈਂ ਗੱਡੀ ਭਜਾ ਲਈ ਤੇ ਪਿਛੋਂ ਪਟਾਕਾ ਚੱਲਣ ਦੀ ਅਵਾਜ ਵੀ ਸੁਣਾਈ ਦਿੱਤੀ ਜੋ ਗੋਲੀ ਹੋ ਸਕਦੀ ਹੈ। ਉਨ•ਾਂ ਕਿਹਾ ਕਿ ਗੱਡੀ ਰੋਕਣ ਦੀ ਬਜਾਏ ਉਹ ਭਜਾ ਕੇ ਅੱਗੇ ਨੂੰ ਲੈ ਗਏ ਤੇ ਹੁਣ ਥਾਣਾ ਸਲੇਮਟਾਬਰੀ ਪਹੁੰਚੇ ਹਨ। ਉਨ•ਾਂ ਯਕੀਨ ਨਾਲ ਕਿਹਾ ਕਿ ਏਹ ਜਾਨਲੇਵਾ ਹਮਲਾ ਸੀ ਜਿਸਦੀ ਸ਼ਿਕਾਇਤ ਥਾਣਾ ਸਲੇਮਟਾਬਰੀ ਵਿਖੇ ਦੇ ਦਿੱਤੀ ਗਈ ਹੈ।